29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਝਨੇੜੀ ਵਿਖੇ ਬਸਪਾ ਦੀ ਯੂਨਿਟ ਦਾ ਕੀਤਾ ਗਠਨ <br/>

ਅਜੀਤ ਡੈਸਕ 19-06-2025
ਭਵਾਨੀਗੜ੍ਹ, 18 ਜੂਨ (ਰਣਧੀਰ ਸਿੰਘ ਫੱਗੂਵਾਲਾ)- ਬਹੁਜਨ ਸਮਾਜ ਪਾਰਟੀ ਦੀ 22 ਜੂਨ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ 'ਚ ਸਰਕਾਰੀ ਜ਼ਮੀਨ ਦੇ ਪੱਕੇ ਤੌਰ 'ਤੇ ਮਾਲਕੀ ਦਾ ਹੱਕ ਗ਼ਰੀਬ ਲੋਕਾਂ ਨੂੰ ਦਿਵਾਉਣ ਦੇ ਅਹਿਮ ਫ਼ੈਸਲੇ ਲਏ ਜਾਣਗੇ, ਇਸ ਵਿਚਾਰ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਮਹਾਂ ਰੈਲੀ ਸਬੰਧੀ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਪਿੰਡ ਝਨੇੜੀ ਵਿਖੇ ਬੋਲਦਿਆਂ ਸਾਂਝੇ ਕੀਤੇ | ਉਨ੍ਹਾਂ ਦੀਆਂ ਕਿ ਦਲਿਤਾਂ ਦੀ ਬਾਂਹ ਫੜਨ ਲਈ ਹੀ ਬਹੁਜਨ ਸਮਾਜ ਪਾਰਟੀ ਬਣੀ ਹੈ, ਇਸ ਲਈ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ | ਇਸ ਮੌਕੇ 'ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਮਹਾਂ ਰੈਲੀ ਵਿਚ ਪਹੁੰਚਣ ਦਾ ਸੱਦਾ ਦਿੱਤਾ, ਤਾਂ ਕਿ ਗ਼ਰੀਬਾਂ ਲਈ ਅਹਿਮ ਫ਼ੈਸਲੇ ਲੈਣ ਲਈ ਵਿਚਾਰਾਂ ਕੀਤੀਆਂ ਜਾ ਸਕਣ | ਮੀਟਿੰਗ ਵਿਚ ਪਿੰਡ ਦੀ ਬਸਪਾ ਯੂਨਿਟ ਦੇ ਪ੍ਰਧਾਨ ਜਸਵਿੰਦਰ ਸਿੰਘ ਗੱਗੀ ਨੂੰ ਬਣਾਉਂਦਿਆਂ, ਜਸਪਾਲ ਸਿੰਘ ਨੂੰ ਜਨਰਲ ਸਕੱਤਰ, ਲਾਭ ਸਿੰਘ ਮਹਿਰਾ ਕਮੇਟੀ ਮੈਂਬਰ, ਵਰਿੰਦਰ ਸਿੰਘ ਕਾਲਾ ਕਮੇਟੀ ਮੈਂਬਰ, ਰਾਜਵਿੰਦਰ ਸਿੰਘ, ਚਮਕੌਰ ਸਿੰਘ, ਰਾਮ ਚੰਦ, ਗੁਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ | ਇਸ ਸਮੇਂ ਸੂਬੇਦਾਰ ਰਣਧੀਰ ਸਿੰਘ ਨਾਗਰਾ ਜ਼ਿਲ੍ਹਾ ਕੋਆਰਡੀਨੇਟਰ ਸੰਗਰੂਰ, ਦਰਸ਼ਨ ਸਿੰਘ ਨਦਾਮਪੁਰ ਹਲਕਾ ਪ੍ਰਧਾਨ, ਗੁਰਜੰਟ ਸਿੰਘ ਸੀਨੀਅਰ ਬਸਪਾ ਆਗੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੇ.ਐਮ.ਆਰ.ਡੀ.ਜੈਨ ਕਾਲਜ ਫ਼ਾਰ ਵੂਮੈਨ ਦਾ ਬੀ.ਕਾਮ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਿਵਲ ਸਰਜਨ ਵਲੋਂ ਸਿਹਤ ਕੇਂਦਰ ਦਿੜ੍ਹਬਾ ਦੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।