ਮਲੇਰਕੋਟਲਾ, 18 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ.ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਸਥਾਨਕ ਕੇ.ਐਮ.ਆਰ.ਡੀ.ਜੈਨ ਕਾਲਜ ਫ਼ਾਰ ਵੂਮੈਨ ਦਾ ਨਤੀਜਾ ਸੌ ਫ਼ੀਸਦੀ ਰਿਹਾ | ਕਾਲਜ ਦੇ ਵਿੱਦਿਅਕ ਮਾਮਲਿਆਂ ਦੇ ਮੁਖੀ ਡਾ. ਮੀਨਾ ਕੁਮਾਰੀ ਨੇ ਦੱਸਿਆ ਕਿ ਉਕਤ ਨਤੀਜੇ ਵਿਚ ਵਿਦਿਆਰਥਣਾਂ ਸ਼ਾਹੀਨਾ ਸ਼ਫੀ ਨੇ 8.46 ਐਸ.ਜੀ.ਪੀ.ਏ. ਪ੍ਰਾਪਤ ਕਰ ਕੇ ਪਹਿਲਾ ਸਥਾਨ, ਰਾਧਿਕਾ ਨੇ 8.27 ਐਸ. ਜੀ. ਪੀ. ਏ. ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਯਸ਼ਿਕਾ ਜੈਨ ਨੇ 8.19 ਐਸ. ਜੀ. ਪੀ. ਏ. ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣਾਂ ਅਨਮੋਲਪ੍ਰੀਤ (8.12) ਐਸ. ਜੀ. ਪੀ. ਏ ਹਰਜਸ਼ਨਪ੍ਰੀਤ (8.08) ਹਰਮਨਜੋਤ (8.04) ਅਤੇ ਸਹਿਜਪ੍ਰੀਤ (8.00) ਨੇ ਐਸ.ਜੀ.ਪੀ.ਏ. ਪ੍ਰਾਪਤ ਕਰ ਕੇ ਕ੍ਰਮਵਾਰ ਚੌਥਾ, ਪੰਜਵਾਂ, ਛੇਵਾਂ ਅਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਸਾਰੇ ਵਿਦਿਆਰਥੀ ਉਕਤ ਕਲਾਸ ਵਿਚੋਂ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਜੈਨ, ਸਕੱਤਰ ਵਰਿੰਦਰ ਜੈਨ, ਮੈਨੇਜਰ ਅਮਿਤ ਕੁਮਾਰ ਜੈਨ ( ਕਮਲ ਸਿਨੇਮਾ ਵਾਲੇ) ਵਿੱਦਿਅਕ ਮਾਮਲਿਆਂ ਦੇ ਮੁਖੀ ਡਾ. ਮੀਨਾ ਕੁਮਾਰੀ, ਕਾਰਜਕਾਰੀ ਪਿ੍ੰਸੀਪਲ ਸੋਨੀਆ ਗੋਇਲ ਨੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਦਿੱਤੀ | ਇਸ ਮੌਕੇ ਸਟਾਫ਼ ਮੈਂਬਰ ਅਰਾਧਨਾ ਜਿੰਦਲ, ਰੀਤੂ ਗੌੜ ਅਤੇ ਰੁਪਿੰਦਰ ਕੌਰ ਵੀ ਮੌਜੂਦ ਸਨ |