ਦਿੜ੍ਹਬਾ ਮੰਡੀ, 18 ਜੂਨ (ਹਰਬੰਸ ਸਿੰਘ ਛਾਜਲੀ)- ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਸਹੂਲਤਾਂ ਨੂੰ ਵਧੀਆ ਢੰਗ ਨਾਲ ਮੁਹੱਈਆ ਕਰਵਾਉਣ ਲਈ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਐਡਵੋਕੇਟ ਤਪਿੰਦਰ ਸਿੰਘ ਸੋਹੀ ਵਿਸ਼ੇਸ਼ ਤੌਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਪਹੁੰਚੇ | ਸਕੂਲ ਵਿਚ ਉਸਾਰੀਆਂ ਜਾ ਰਹੀਆਂ ਚਾਰ ਸਾਇੰਸ ਲੈਬਾਰਟਰੀਆਂ ਦੇ ਲੈਂਟਰ ਪੈਣ ਸਮੇਂ ਸ਼ਮੂਲੀਅਤ ਕਰ ਕੇ ਸਕੂਲ ਸਟਾਫ਼ ਦਾ ਮਾਣ ਵਧਾਇਆ | ਉਨ੍ਹਾਂ ਕਿਹਾ ਕਿ ਸਕੂਲਾਂ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਵਿੱਤ ਮੰਤਰੀ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨ ਲਈ ਤਨੋਂ ਮਨੋਂ ਯਤਨਸ਼ੀਲ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਨਵਰਾਜ ਕੌਰ, ਪਰਮਿੰਦਰ ਕੁਮਾਰ ਲੌਂਗੋਵਾਲ, ਰਜੇਸ਼ ਕੁਮਾਰ ਢੋਲ ਅਤੇ ਹਰਵਿੰਦਰ ਸਿੰਘ ਨੇ ਸਕੂਲ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਦੇ ਕਮਰਿਆਂ ਦੀ ਪੂਰਤੀ ਲਈ ਹੋਰ ਗਰਾਂਟ ਦੀ ਮੰਗ ਕੀਤੀ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਮਾਨ, ਸ਼ਿਵ ਕੁਮਾਰ ਜਿੰਦਲ ਐਮ.ਡੀ. ਮਹਿਲਾਂ ਇਡੇਨ ਗ੍ਰਾਮੀਣ ਵਿਤਰਕ, ਨਾਜਰ ਸਿੰਘ ਝੱਲੀ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਸੇਵਾ-ਮੁਕਤ ਪਿ੍ੰਸੀਪਲ ਯਾਦਵਿੰਦਰ ਸਿੰਘ, ਹਾਕਮ ਸਿੰਘ ਭੌਰਾ, ਕੁਲਵਿੰਦਰ ਕੌਰ, ਗਗਨਦੀਪ ਸਿੰਘ ਮਿੱਠੂ, ਰਜਿੰਦਰ ਸਿੰਘ ਠੇਕੇਦਾਰ, ਬਾਬਾ ਰਣਜੀਤ ਸਿੰਘ ਬਡਰੁੱਖਾਂ, ਅਮਨਦੀਪ ਸਿੰਘ, ਲਖਵੀਰ ਸਿੰਘ, ਮਨਜੀਤ ਸਿੰਘ ਕੈਂਪਸ ਮੈਨੇਜਰ, ਸੁਖਚੈਨ ਸਿੰਘ, ਮਨਜੀਤ ਸਿੰਘ ਆਦਿ ਵੀ ਮੌਜੂਦ ਸਨ |