ਧਨੌਲਾ, 20 ਜੂਨ (ਜਤਿੰਦਰ ਸਿੰਘ ਧਨੌਲਾ)-ਤੋਲਾਵਾਲ ਤੋਂ ਬਰਨਾਲਾ ਪਰਤਦੇ ਸਮੇਂ ਇਕ ਨੌਜਵਾਨ ਤਰਨਵੀਰ ਸਿੰਘ (19) ਪੁੱਤਰ ਮਾਣਕ ਸਿੰਘ ਵਾਸੀ ਦੌਲਾ ਸਿੰਘ ਵਾਲਾ ਦੀ ਭੇਦਭਰੇ ਹਲਾਤ ਵਿਚ ਮੌਤ ਹੋ ਗਈ | ਇਕੱਤਰ ਜਾਣਕਾਰੀ ਅਨੁਸਾਰ ਤਰਨਵੀਰ ਸਿੰਘ ਆਪਣੇ ਮਿੱਤਰ ਖੁਸ਼ਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਤੋਲਾਵਾਲ ਨਾਲ ਤੋਲਾਵਾਲ ਤੋਂ ਬਰਨਾਲੇ, ਕੁੱਝ ਕੱਪੜੇ ਖ਼ਰੀਦਣ ਲਈ ਜਾ ਰਹੇ ਸਨ | ਇਕੱਤਰ ਜਾਣਕਾਰੀ ਅਨੁਸਾਰ ਦੋਵੇਂ ਦੋਸਤ ਖ਼ਰੀਦੋ ਫ਼ਰੋਖ਼ਤ ਕਰਨ ਦੇ ਮਨਸ਼ੇ ਨਾਲ ਬੜੀ ਖ਼ੁਸ਼ੀ ਨਾਲ ਪਿੰਡੋਂ ਬਰਨਾਲੇ ਲਈ ਰਵਾਨਾ ਹੋਏ | ਪਰ ਅਚਾਨਕ ਇਹ ਸਭ ਕੁੱਝ ਵਾਪਰ ਗਿਆ | ਥਾਣਾ ਧਨੌਲਾ ਦੇ ਐੱਸ.ਐੱਚ.ਓ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਤਰਨਵੀਰ ਸਿੰਘ ਧਨੌਲੇ ਨਜ਼ਦੀਕ ਪੁੱਜਾ ਤਾਂ ਉਸ ਨੂੰ ਘਬਰਾਹਟ ਹੋਣ ਲੱਗੀ | ਉਸ ਨੂੰ ਧਨੌਲਾ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ |