21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕਾਰ ਸਵਾਰਾਂ ਨੇ ਲਿਫ਼ਟ ਦੇ ਕੇ ਬਜ਼ੁਰਗ ਅÏਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਲਾਹੀ, ਹੋਏ ਫ਼ਰਾਰ <br/>

ਅਜੀਤ ਡੈਸਕ 22-06-2025
ਤਪਾ ਮੰਡੀ, 21 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਧਾਗਾ ਮਿਲ ਨਜ਼ਦੀਕ ਕਾਰ ਸਵਾਰਾਂ ਵਲੋਂ ਇਕ ਬਜ਼ੁਰਗ ਅÏਰਤ ਦੇ ਕੰਨ 'ਚ ਪਾਈ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਜਦਕਿ ਦੂਸਰੀ ਔਰਤ ਦਾ ਬਚਾਅ ਰਹਿ ਗਿਆ | ਇਸ ਸਬੰਧੀ ਬਜ਼ੁਰਗ ਅÏਰਤ ਗੁਰਦੇਵ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਆਪਣੀ ਭਰਜਾਈ ਗੁਰਦੇਵ ਕੋਰ ਪਤਨੀ ਛੋਟਾ ਸਿੰਘ ਨਾਲ ਰਾਮਪੁਰਾ ਬਾਈਪਾਸ ਹਾਈਵੇ 'ਤੇ ਖੜ੍ਹੀ ਸੀ ਤਾਂ ਇਕ ਸਵਿਫ਼ਟ ਕਾਰ ਜਿਸ 'ਚ 2 ਅÏਰਤਾਂ ਅਤੇ ਇਕ ਮਰਦ ਚਾਲਕ ਸੀ, ਕਹਿਣ ਲੱਗੇ ਅਸੀਂ ਬਰਨਾਲਾ ਸਾਈਡ ਜਾਣਾ ਹੈ | ਅਗਰ ਤੁਸੀਂ ਜਾਣਾ ਹੈ ਤਾਂ ਬੈਠ ਜਾਉ ਅਤੇ ਸਕੇ ਸੰਬੰਧੀ ਅਤੇ ਰਿਸ਼ਤੇਦਾਰਾਂ ਬਾਰੇ ਜਾਣ ਪਹਿਚਾਣ ਕਰਵਾਉਣ ਉਪਰੰਤ ਕਾਰ 'ਚ ਬੈਠ ਗਈਆਂ | ਜਦ ਉਹ ਤਪਾ ਵਿਖੇ ਧਾਗਾ ਮਿਲ ਕੋਲ ਪੁੱਜੇ ਤਾਂ ਪਿਛਲੀ ਸੀਟ 'ਤੇ ਬੈਠੀਆਂ ਅÏਰਤਾਂ ਨੇ ਉਸ ਦੇ ਕੰਨ 'ਚ ਪਾਈ ਸੋਨੇ ਦੀ ਵਾਲੀ ਲਾਹ ਲਈ, ਜਦ ਦੂਸਰੀ ਅÏਰਤ ਦੇ ਕੰਨਾਂ ਦੀਆਂ ਲਾਹੁਣ ਲੱਗੇ ਤਾਂ ਉਸ ਦੇ ਰੌਲਾ ਪਾਉਣ 'ਤੇ ਕਾਰ ਸਵਾਰ ਅÏਰਤਾਂ ਨੂੰ ਲਾਹ ਕੇ ਰਾਮਪੁਰਾ ਸਾਈਡ ਵੱਲ ਕਾਰ ਮੋੜ ਕੇ ਫ਼ਰਾਰ ਹੋ ਗਏ | ਦੋਵੇਂ ਨਣਦ ਭਰਜਾਈ ਨੇ ਤਪਾ ਓਵਰਬਿ੍ਜ ਹੇਠਾਂ ਆ ਕੇ ਆਪ ਬੀਤੀ ਲੋਕਾਂ ਦੇ ਇਕੱਠ ਨੂੰ ਦੱਸੀ | ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਸ਼ਰੀਫ਼ ਖ਼ਾਨ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਜਿਨ੍ਹਾਂ ਨੇ ਕਾਰ ਸਵਾਰ ਲੁਟੇਰਿਆਂ ਦਾ ਪਿੱਛਾ ਵੀ ਕੀਤਾ, ਪ੍ਰੰਤੂ ਉਦੋਂ ਤੱਕ ਉਹ ਲੁਟੇਰੇ ਫ਼ਰਾਰ ਹੋ ਗਏ ਸਨ | ਫ਼ਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਰੇਲਵੇ ਸਟੇਸ਼ਨ ਸੇਖਾ ਦੀ ਪਲੇਟੀ 'ਤੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਆਵਾ ਬਸਤੀ ਵਿਖੇ ਸੀਵਰੇਜ ਦੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।