21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬਸਾਤੀ ਯੂਨੀਅਨ ਤਪਾ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ <br/>

ਅਜੀਤ ਡੈਸਕ 22-06-2025
ਤਪਾ ਮੰਡੀ, 21 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਸਾਤੀ ਯੂਨੀਅਨ ਤਪਾ 25 ਮੈਂਬਰੀ ਕਮੇਟੀ ਦੀ ਇਕ ਮੀਟਿੰਗ ਚੇਅਰਮੈਨ ਸੰਦੀਪ ਕੁਮਾਰ ਵਿੱਕੀ ਤੇ ਪ੍ਰਧਾਨ ਅਸ਼ੋਕ ਘੜੈਲਾ ਦੀ ਅਗਵਾਈ ਹੇਠ ਤਪਾ ਵਿਖੇ ਹੋਈ | ਮੀਟਿੰਗ ਵਿਚ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ | ਮੀਟਿੰਗ ਮੌਕੇ ਯੂਨੀਅਨ ਨਾਲ ਸਬੰਧਿਤ ਦੁਕਾਨਦਾਰਾਂ ਵਲੋਂ ਰੈਡੀਮੇਡ ਅਤੇ ਬਸਾਤੀ ਐਸੋਸੀਏਸ਼ਨ ਦੀਆਂ ਦੁਕਾਨਾਂ 4, 5 ਅਤੇ 6 ਜੁਲਾਈ ਨੂੰ ਬੰਦ ਰੱਖ ਕੇ ਗਰਮੀ ਦੀਆਂ ਛੁੱਟੀਆਂ ਮਨਾਉਣ ਦੀ ਮੰਗ ਰੱਖੀ ਗਈ | ਜਿਸ 'ਤੇ ਯੂਨੀਅਨ ਵਲੋਂ ਮੀਟਿੰਗ ਵਿਚ ਦੁਕਾਨਦਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਸਿਰਫ਼ 5 ਅਤੇ 6 ਜੁਲਾਈ ਨੂੰ ਯੂਨੀਅਨ ਦੀਆਂ ਸਾਰੀਆਂ ਦੁਕਾਨਾਂ ਜਿਵੇਂ ਰੈਡੀਮੇਡ, ਬਸਾਤੀ, ਬੂਟ ਚੱਪਲ, ਗਿਫ਼ਟ ਹਾਊਸ ਅਤੇ ਕਿਤਾਬਾਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਯੂਨੀਅਨ ਨੇ ਸਰਬਸੰਮਤੀ ਨਾਲ ਰਾਮ ਲਾਲ (ਸ਼ੇਰ) ਨੂੰ ਸਰਪ੍ਰਸਤ ਅਤੇ ਮੱਖਣ ਲਾਲ ਸਿੰਗਲਾ ਨੂੰ ਯੂਨੀਅਨ ਦਾ ਜਰਨਲ ਸੈਕਟਰੀ ਥਾਪਿਆ | ਉਪਰੰਤ ਯੂਨੀਅਨ ਦੇ ਨੁਮਾਇੰਦੇ ਸਵ: ਰਾਧਾ ਰਾਮ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ | ਇਸ ਮੌਕੇ ਯੂਨੀਅਨ ਦੇ ਸੰਦੀਪ ਭੈਣੀ (ਰਿੰਕੂ), ਮੰਗੂ ਮੌੜ, ਕਾਲਾ ਬੂਟਾਂ ਵਾਲਾ, ਯੋਗੀ ਘੜੈਲਾ, ਪਵਨ ਧੂਰਕੋਟ, ਨੋਨੂੰ ਮੋੜ, ਹੈਪੀ ਬਾਂਸਲ, ਪੱਪੂ ਅਟੈਚੀ ਹਾਊਸ ਆਦਿ ਸਮੂਹ ਅਹੁਦੇਦਾਰ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਛੀਨੀਵਾਲ ਕਲਾਂ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ 'ਤੇ ਵਿਸ਼ੇਸ਼ ਸਨਮਾਨ ਸਮਾਰੋਹ <br/> ਅਗਲੀ ਖ਼ਬਰ ਸਿਹਤ ਮਹਿਕਮੇ ਦੀ ਮੁਲਾਜ਼ਮ ਨੂੰ ਤਰੱਕੀ ਹੋਣ 'ਤੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।