ਸ਼ਹਿਣਾ, 21 ਜੂਨ (ਸੁਰੇਸ਼ ਗੋਗੀ)-ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੀ ਸੁਖਪਾਲ ਕੌਰ ਵਾਸੀ ਨਿੰਮਵਾਲਾ ਮੌੜ ਨੂੰ ਤਰੱਕੀ ਹੋਣ 'ਤੇ ਸੁਖਪੁਰਾ ਵਾਸੀਆਂ ਜਿੱਥੇ ਕਿ ਉਹ ਕੰਮ ਕਰਦੇ ਹਨ ਨੂੰ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਸੁਖਪਾਲ ਕੌਰ ਜੋ ਕਿ ਐਲ.ਐਚ.ਵੀ. ਦੇ ਤੌਰ 'ਤੇ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਹੁਣ ਉਨ੍ਹਾਂ ਨੂੰ ਐਚ.ਡਬਲਯੂ.ਸੀ. ਦੀ ਤਰੱਕੀ ਮਿਲਣ 'ਤੇ ਸੁਖਪੁਰਾ ਵਿਖੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹਾਜ਼ਰ ਵਿਅਕਤੀਆਂ ਨੇ ਕਿਹਾ ਕਿ ਸੁਖਪਾਲ ਕੌਰ ਤੇ ਉਨ੍ਹਾਂ ਦੇ ਸਿਹਤ ਵਿਭਾਗ 'ਚ ਸੇਵਾ ਮੁਕਤ ਪਤੀ ਰੂਪ ਸਿੰਘ ਗ਼ਰੀਬ ਲੋਕਾਂ ਲਈ ਮਸੀਹਾ ਕਰ ਕੇ ਜਾਣੇ ਜਾਂਦੇ ਹਨ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋੜਵੰਦ ਵਿਅਕਤੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਇਸ ਉਪਰੰਤ ਸੁਖਪਾਲ ਕੌਰ ਵਲੋਂ ਸਿਹਤ ਕੇਂਦਰ ਨੂੰ ਫ਼ਰਿਜ ਵੀ ਦਾਨ ਕੀਤੀ ਗਈ | ਇਸ ਸਮੇਂ ਜਸਵੀਰ ਸਿੰਘ ਸੀਰਾ ਪ੍ਰਧਾਨ ਕਿਸਾਨ ਯੂਨੀਅਨ, ਹਰਚਰਨ ਸਿੰਘ ਪ੍ਰਧਾਨ, ਸੈਕਟਰੀ ਅਜੈਬ ਸਿੰਘ, ਮੱਘਰ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ ਸਾਬਕਾ ਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਰੂਪ ਸਿੰਘ, ਸੁਖਪਾਲ ਕੌਰ ਸਲਾਬਤਪੁਰਾ, ਮਨਜਿੰਦਰ ਕੌਰ, ਜਸਪਾਲ ਸਿੰਘ, ਕਿਰਨਜੀਤ ਕੌਰ, ਗੁਰਮੇਲ ਕੌਰ ਆਸ਼ਾ ਵਰਕਰ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਸੁਖਦੇਵ ਕੌਰ, ਕਰਮਜੀਤ ਕੌਰ ਆਦਿ ਵੀ ਹਾਜ਼ਰ ਸਨ |