21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਨੂੰ ਕਾਮਯਾਬ ਬਣਾਉਣ 'ਚ ਸੂਬਾ ਸਰਕਾਰ ਰਹੀ ਅਸਫ਼ਲ <br/>

ਅਜੀਤ ਡੈਸਕ 22-06-2025
ਮਹਿਲ ਕਲਾਂ, 21 ਜੂਨ (ਤਰਸੇਮ ਸਿੰਘ ਗਹਿਲ)-ਪ੍ਰਾਈਵੇਟ ਬੱਸ ਸਰਵਿਸ ਮਾਫ਼ੀਆਂ ਨੂੰ ਨਕੇਲ ਪਾ ਕੇ ਸਰਕਾਰੀ ਬੱਸ ਸਰਵਿਸ ਨੂੰ ਕਾਮਯਾਬ ਬਣਾਉਣ ਦੇ ਯਤਨਾਂ ਵਿਚ ਪੰਜਾਬ ਸਰਕਾਰ ਪਿਛਲੇ ਕਰੀਬ ਚਾਰ ਸਾਲ ਦੇ ਅਰਸੇ ਵਿਚ ਵੀ ਅਸਫਲ ਦਿਖਾਈ ਦੇ ਰਹੀ ਹੈ | ਔਰਤਾਂ ਨੂੰ ਮੁਫ਼ਤ ਸਫ਼ਰ ਦੇਣ ਦੇ ਮਾਮਲੇ ਨੇ ਤਾਂ ਸਰਕਾਰ ਦੀ ਸਰਕਾਰੀ ਬੱਸ ਸਰਵਿਸ ਦਾ ਲੱਕ ਤੋੜ ਦਿੱਤਾ ਹੈ | ਜਿਸ ਨਾਲ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਪੈਨਸ਼ਨਾਂ ਤੇ ਹੋਰ ਬਕਾਏ ਭੱਤੇ ਦੇਣ ਦੇਣ ਤੋਂ ਇਲਾਵਾ ਬੱਸਾਂ ਦੀ ਕਾਇਆ ਕਲਪ ਕਰਵਾਉਣ ਵਿਚ ਮਹਿਕਮਾ ਦਿਨੋਂ ਦਿਨ ਪਛੜਦਾ ਜਾ ਰਿਹਾ ਹੈ ਤੇ ਪੰਜਾਬ ਰੋਡਵੇਜ਼ ਤਾਂ ਪੂਰਨ ਰੂਪ ਵਿਚ ਘਾਟੇ ਦਾ ਬਨਜ ਬਣਦੀ ਜਾ ਰਹੀ ਹੈ | ਜੇਕਰ ਗੱਲ ਸਰਕਾਰੀ ਬੱਸ ਸਰਵਿਸ ਦੀ ਕੀਤੀ ਜਾਵੇ ਪੀ.ਆਰ.ਟੀ.ਸੀ ਆਪਣੇ ਬਜੂਦ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਲੜਖੜਾ ਰਿਹਾ ਹੈ ਤੇ ਪੰਜਾਬ ਰੋਡਵੇਜ਼ ਬੱਸਾਂ ਦੀ ਗਿਣਤੀ ਦੇ ਮਾਮਲੇ ਵਿਚ ਕਾਫ਼ੀ ਪਛੜ ਗਿਆ ਹੈ ਤੇ 2400 ਬੱਸ ਸਰਵਿਸ ਦੇ ਵਿਚੋਂ 50 ਫ਼ੀਸਦੀ ਆਪਣਾ ਬਜੂਦ ਗੁਆਉਂਦਾ ਨਜ਼ਰ ਆ ਰਿਹਾ ਹੈ | ਜੇਕਰ ਪੀ.ਆਰ.ਟੀ.ਸੀ ਸਰਕਾਰੀ ਬੱਸ ਸਰਵਿਸ ਦੇ ਰੋਜ਼ਾਨਾ ਸਫ਼ਰ ਦੀ ਗੱਲ ਕਰੀਏ ਤਾਂ 80 ਹਜ਼ਾਰ ਕਿੱਲੋਮੀਟਰ ਦੇ ਪਰਮਿਟ ਰੋਜ਼ਾਨਾ ਮਿੱਸ ਹੋ ਰਹੇ ਹਨ, ਜਿਸ ਨਾਲ ਪ੍ਰਾਈਵੇਟ ਮਾਫ਼ੀਆਂ ਮਾਲਾ ਮਾਲ ਅਤੇ ਸਰਕਾਰੀ ਬੱਸ ਸਰਵਿਸ ਦਾ ਮਿਆਰ ਦਿਨੋਂ ਨਿੱਘਰਦਾ ਦਿਖਾਈ ਦੇ ਰਿਹਾ ਹੈ | ਪੀ.ਆਰ.ਟੀ.ਸੀ ਦੇ ਮਿਸ ਹੋ ਰਹੇ ਪਰਮਿਟਾਂ ਦੀ ਅਦਾਇਗੀ 2 ਤੋਂ ਢਾਈ ਰੁਪਏ ਪ੍ਰਤੀ ਕਿੱਲੋਮੀਟਰ ਵਿਭਾਗ ਨੂੰ ਕਰਨੀ ਪੈ ਰਹੀ ਹੈ ਜੋ ਵਾਧੂ ਬੋਝ ਦੱਸਿਆ ਜਾ ਰਿਹਾ ਹੈ | ਜੇਕਰ ਗੱਲ ਔਰਤਾਂ ਦੇ ਮੁਫ਼ਤ ਸਫ਼ਰ ਦੀ ਕੀਤੀ ਜਾਵੇ ਤਾਂ 600 ਕਰੋੜ ਰੁਪਏ ਸਾਲਾਨਾ ਸਰਕਾਰ ਉੱਤੇ ਵਾਧੂ ਬੋਝ ਪੈ ਰਿਹਾ ਹੈ ਰਾਜ ਦਿਨੋਂ ਕਰਜ਼ੇ ਦੀ ਪੰਡ ਹੇਠ ਦੱਬਿਆ ਜਾ ਰਿਹਾ ਹੈ | ਸਰਕਾਰੀ ਬੱਸ ਸਰਵਿਸ ਲਈ ਪੰਜਾਬ ਸਰਕਾਰ ਵਲੋਂ ਆਪਣੇ ਬਜਟ ਵਿਚ 450 ਕਰੋੜ ਰੁਪਏ ਰੱਖੇ ਗਏ ਸਨ, ਜਿਸ ਵਿਚੋਂ 225 ਕਰੋੜ ਪੀ.ਆਰ.ਟੀ.ਸੀ ਅਤੇ 225 ਕਰੋੜ ਰੁਪਏ ਪੰਜਾਬ ਰੋਡਵੇਜ਼ ਲਈ ਸਨ | ਪੀ.ਆਰ.ਟੀ.ਸੀ ਵਿਭਾਗ ਨਾਲ ਸਬੰਧਿਤ ਉੱਘੇ ਮੁਲਾਜ਼ਮ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕਿੱਲੋਮੀਟਰ ਸਕੀਮ ਤੋਂ ਇਲਾਵਾ ਇਕ ਵੀ ਸਰਕਾਰੀ ਨਵੀਂ ਬੱਸ ਲੋਕ ਸੇਵਾ ਹਿਤ ਨਹੀਂ ਲਿਆਂਦੀ ਗਈ | ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੇ 185 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਚੱਲ ਰਹੇ ਹਨ, ਜਿਸ ਵਿਚੋਂ 125 ਕਰੋੜ ਰੁਪਏ ਪੇ ਕਮਿਸ਼ਨ ਦੀ ਰਾਸ਼ੀ ਅਤੇ 60 ਕਰੋੜ ਰੁਪਏ ਦੀ ਰਾਸ਼ੀ ਰਿਟਾਇਰਮੈਂਟ ਫ਼ੰਡ, ਗਰੈਚਟੀ ਫ਼ੰਡ, ਮੈਡੀਕਲ ਭੱਤੇ ਤੋਂ ਇਲਾਵਾ ਹੋਰ ਸਕੀਮਾਂ ਅਧੀਨ ਹਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਪੰਜਾਬ ਦੀ ਨੁਹਾਰ ਬਦਲੀ-ਹਰਿੰਦਰ ਸਿੰਘ ਧਾਲੀਵਾਲ <br/> ਅਗਲੀ ਖ਼ਬਰ ਪਿੰਡ ਛੀਨੀਵਾਲ ਕਲਾਂ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ 'ਤੇ ਵਿਸ਼ੇਸ਼ ਸਨਮਾਨ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।