ਧਨੌਲਾ, 21 ਜੂਨ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਬਲਾਕ ਧਨੌਲਾ ਦੀ ਅਹਿਮ ਮੀਟਿੰਗ ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਬਰਨਾਲਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਵਿਕਰਮ ਸਿੰਘ ਧਨੌਲਾ, ਨਗਰ ਕੌਂਸਲ ਪ੍ਰਧਾਨ ਦੇ ਸਪੁੱਤਰ ਸਾਹਿਬ ਸੋਢੀ, ਕੋਆਰਡੀਨੇਟਰ ਸਤਿਨਾਮ ਸਿੰਘ ਫ਼ਤਿਹ, ਧਨੌਲਾ ਟਰੱਕ ਯੂਨੀਅਨ ਪ੍ਰਧਾਨ ਬੂਟਾ ਢਿੱਲੋਂ, ਨਿਸ਼ਾ ਕੁਮਾਰੀ ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਬਰਨਾਲਾ, ਹਰਦੀਪ ਢਿੱਲੋਂ, ਕਮਲ, ਹਰਵਿੰਦਰ ਕੌਰ ਮਹਿਲਾ ਵਿੰਗ ਬਲਾਕ ਪ੍ਰਧਾਨ ਭੱਠਲਾਂ, ਕੌਂਸਲਰ ਹਰਜਿੰਦਰ ਪਾਲ , ਕੌਂਸਲਰ ਕੇਵਲ ਸਿੰਘ, ਕੌਂਸਲਰ ਮੇਵਾ ਸਿੰਘ ਢਿੱਲੋਂ, ਭਗਵਾਨ ਦਾਸ ਭਾਨਾ, ਜਗਜੀਤ ਸ਼ੈਣਾ, ਨਿਰਮਲ ਸ਼ਰਮਾ, ਆਸ਼ਾ ਪੁਰੀ, ਗੋਗੀ ਵਿਨਾਇਕ, ਜਗਮੋਹਨ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਹਰਿੰਦਰ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਵਿਕਰਮ ਸਿੰਘ ਧਨੌਲਾ ਵਲੋਂ ਰਾਜ ਸਿੰਘ ਰਾਜੂ ਨੂੰ ਐਸ.ਸੀ ਵਿੰਗ ਦਾ ਬਲਾਕ ਪ੍ਰਧਾਨ, ਹਰਦੀਪ ਕੈਂਥ ਐਸ.ਸੀ ਵਿੰਗ ਸੈਕਟਰੀ ਬਲਾਕ ਧਨੌਲਾ, ਗੁਰਬਚਨ ਸਿੰਘ ਕਾਲਾ ਨੂੰ ਵਾਰਡ ਨੰਬਰ 5 ਦਾ ਵਾਰਡ ਇੰਚਾਰਜ, ਨਿਰਭੈ ਸਿੰਘ ਕਾਕਾ ਨੂੰ ਬਲਾਕ ਯੂਥ ਸਕੱਤਰ ਅਤੇ ਰਾਜਵੀਰ ਸਿੰਘ ਨੂੰ ਬਲਾਕ ਧਨੌਲਾ ਦਾ ਬੀ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਹਲਕਾ ਇੰਚਾਰਜ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਹਿਤ ਵਿਚ ਫ਼ੈਸਲੇ ਲੈ ਰਹੀ ਹੈ | ਜਿਸ ਦੇ ਤਹਿਤ ਮੌਜੂਦਾ ਸਮੇਂ 'ਚ ਝੋਨੇ ਦੀ ਬਿਜਾਈ ਲਈ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਣੀ ਹੈ, ਨਹਿਰੀ ਪਾਣੀ ਦੀ ਸਮਰੱਥਾ ਵਧਾ ਕੇ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਕੈਬਨਿਟ ਮੰਤਰੀ ਹੁੰਦਿਆਂ ਜਿੱਥੇ ਧਨੌਲਾ ਸਮੇਤ ਹਲਕਾ ਬਰਨਾਲਾ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਦਿੱਤੀਆਂ ਅਤੇ ਹੁਣ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਲੋਕ ਸਭਾ ਵਿਚ ਵੀ ਪੰਜਾਬ ਦੇ ਹੱਕ ਵਿਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ |