ਬਰਨਾਲਾ, 21 ਜੂਨ (ਨਰਿੰਦਰ ਅਰੋੜਾ)-ਸਥਾਨਕ ਦਾਣਾ ਮੰਡੀ ਰੋਡ ਬਰਨਾਲਾ ਵਿਖੇ ਸਥਿਤ ਦੂਨ ਇੰਸਟੀਚਿਊਟ ਵਿਖੇ 4 ਦਿਨਾਂ ਐਜੂਕੇਸ਼ਨ ਵਰਕਸ਼ਾਪ 23 ਜੂਨ ਤੱਕ 7ਵੀਂ ਕਲਾਸ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਗਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਡਾ: ਪਿ੍ਅੰਕਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਡੇ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਹਨ | ਇਸ ਵਰਕਸ਼ਾਪ 'ਚ ਪਹਿਲੇ ਦਿਨ ਵਿਦਿਆਰਥੀਆਂ ਨੂੰ ਪਬਲਿਕ ਸਪੀਕ ਸਕਿਲ, ਦੂਸਰੇ ਦਿਨ ਸਾਇੰਸ ਪ੍ਰੈਕਟੀਕਲ, ਤੀਜੇ ਦਿਨ ਫ਼ੀਲਡ ਵਿਚ ਜਾ ਕੇ ਬੂਟੇ ਲਗਾਉਣਾ ਆਦਿ ਐਕਟੀਵਿਟੀ ਅਤੇ ਚੌਥੇ ਦਿਨ ਇਨ੍ਹਾਂ ਵਿਦਿਆਰਥੀਆਂ ਦਾ ਇਕ ਕੰਪੀਟੀਸ਼ਨ ਰੱਖਿਆ ਜਾਵੇਗਾ | ਜਿਸ ਵਿਚ ਮੋਹਰੀ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਹੈ ਕਿ ਵਿਦਿਆਰਥੀਆਂ ਵਿਚ ਟੀਮ ਸਪੀਰਟ ਦੀ ਭਾਵਨਾ ਹੋਵੇ ਤੇ ਹਰ ਫ਼ੀਲਡ ਵਿਚ ਜਾਣਕਾਰੀ ਹੋਵੇ ਤਾਂ ਜੋ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਬਣ ਸਕੇ |