ਬਰਨਾਲਾ, 22 ਜੂਨ (ਰਾਜ ਪਨੇਸਰ)-ਇੱਕ ਜੂਸ ਦੀ ਦੁਕਾਨ ਵਿਚੋਂ ਚੋਰੀ ਕਰਨ ਵਾਲੇ ਪਿਉ ਪੁੱਤਰ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਹੀਰਾ ਲਾਲ ਪੁੱਤਰ ਸੋਮਨਾਥ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਜੂਸ ਦੀ ਦੁਕਾਨ ਬਾਲਮੀਕ ਚੌਕ ਨਜ਼ਦੀਕ ਸਥਿਤ ਹੈ | ਦੁਕਾਨ ਵਿਚ ਕੰਮ ਕਰਨ ਲਈ ਉਸ ਨੇ 2022 ਵਿਚ ਰਾਕੇਸ਼ ਗੁੰਜ਼ਰ ਨਾਂਅ ਦਾ ਵਿਅਕਤੀ ਰੱਖਿਆ ਸੀ ਪਰ ਹੌਲੀ ਹੌਲੀ ਮੇਰੀ ਦੁਕਾਨ ਵਿਚ ਘਾਟਾ ਪੈਣ ਲੱਗ ਪਿਆ | ਜਿਸ ਦੀ ਮੁੱਦਈ ਨੇ ਆਪਣੇ ਤੌਰ 'ਤੇ ਪੜਤਾਲ ਕੀਤੀ ਤਾਂ ਰਾਕੇਸ਼ ਗੰੁਜ਼ਰ ਨੇ ਆਪਣੇ ਪਿਤਾ ਨਾਲ ਮਿਲ ਕੇ 2022 ਵਿਚ ਦੁਕਾਨ ਦੀ ਸੇਲ ਦੇ 7 ਲੱਖ ਰੁਪਏ ਆਪਣੇ ਅਕਾਉਂਟ ਵਿਚ ਜਮਾ ਕਰਵਾ ਲਏ ਸਨ | ਜਿਸ ਨੇ ਇਹ ਪੈਸੇ ਵੀ ਮੰਨੇ ਸੀ | ਪਿਛਲੇ ਦਿਨੀਂ ਉਹ ਅਲਮਾਰੀ ਵਿਚ ਪਏ ਹੋਰ 50 ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਿਆ | ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |