28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਚੂੰਘਾ ਵਿਖੇ 29ਵਾਂ ਸਾਲਾਨਾ ਧਾਰਮਿਕ ਸਮਾਗਮ 29 ਤੋਂ <br/>

ਅਜੀਤ ਡੈਸਕ 22-09-2025
ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਪਿੰਡ ਚੰੂਘਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਬਾਬਾ ਨਾਹਰ ਸਿੰਘ ਦੀ ਯਾਦ ਵਿਚ 29ਵਾਂ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਸਮਾਗਮ 29 ਸਤੰਬਰ ਤੋਂ 1 ਅਕਤੂਬਰ ਤੱਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਲਦੇਵ ਸਿੰਘ ਚੰੂਘਾ ਮੈਂਬਰ ਐਸ.ਜੀ.ਪੀ.ਸੀ, ਸਰਪੰਚ ਹਰਦੀਪ ਸਿੰਘ, ਸੁਰਿੰਦਰਪਾਲ ਸਿੰਘ ਪ੍ਰਧਾਨ, ਮਹਿੰਦਰ ਸਿੰਘ ਸੈਕਟਰੀ, ਹਰਦੇਵ ਸਿੰਘ ਕਮੇਟੀ ਮੈਂਬਰ, ਡਾ: ਹਰਜਿੰਦਰ ਸਿੰਘ ਕਮੇਟੀ ਮੈਂਬਰ, ਸੁਖਪਾਲ ਸਿੰਘ ਸੁੱਖਾ ਕਮੇਟੀ ਮੈਂਬਰ, ਨਿਰਮਲ ਸਿੰਘ ਕਮੇਟੀ ਮੈਂਬਰ, ਨਿਰਭੈ ਸਿੰਘ ਜੁਗਨੀ ਬਾਬਾ ਕਮੇਟੀ ਮੈਂਬਰ, ਦਰਸ਼ਨ ਸਿੰਘ ਕਮੇਟੀ ਮੈਂਬਰ ਜਗਦੀਪ ਸਿੰਘ ਪੰਚ, ਗਿਆਨੀ ਮਨਜੀਤ ਸਿੰਘ ਹੈਡ ਗ੍ਰੰਥੀ ਨੇ ਦੱਸਿਆ ਕਿ ਸਮੂਹ ਪ੍ਰਬੰਧਕ ਕਮੇਟੀ, ਪਿੰਡ ਵਾਸੀਆਂ, ਪੰਚਾਇਤ ਅਤੇ ਸ਼ੋ੍ਰਮਣੀ ਕਮੇਟੀ ਹਲਕਾ ਭਦੌੜ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਮੌਕੇ 29 ਸਤੰਬਰ ਨੂੰ ਬਾਬਾ ਮਨਮੋਹਨਪ੍ਰੀਤ ਸਿੰਘ ਦੀਵਾਨ ਸਜਾਉਣਗੇ ਅਤੇ ਢਾਡੀ ਅਤੇ ਕਵੀਸ਼ਰ ਇਤਿਹਾਸ ਸੁਣਾਉਣਗੇ | 30 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚ ਰਹੀ ਪੰਜ ਪਿਆਰੇ ਸਾਹਿਬਾਨ ਦੀ ਟੀਮ ਅੰਮਿ੍ਤ ਸੰਚਾਰ ਕਰੇਗੀ ਤੇ ਸਮਾਜ ਸੇਵੀ ਆੜ੍ਹਤੀਆ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਲਗਾਏ ਜਾ ਰਹੇ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਡਾ: ਇੰਦੂ ਬਾਂਸਲ ਐਸ.ਐਮ.ਓ ਬਰਨਾਲਾ ਟੀਮ ਸਮੇਤ ਜਾਂਚ ਕਰਨਗੇ ਅਤੇ ਇਸੇ ਦਿਨ ਆੜ੍ਹਤੀਆ ਪਰਿਵਾਰ ਵਲੋਂ ਹੀ ਕੇਸਾਧਾਰੀ ਬੱਚਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਦੀਵਾਨ ਸਜਾਏ ਜਾਣਗੇ | ਇਸੇ ਤਰ੍ਹਾਂ 1 ਅਕਤੂਬਰ ਨੂੰ ਸ੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਉਪਰੰਤ ਢਾਡੀ ਕਵੀਸ਼ਰ ਇਤਿਹਾਸ ਸੁਣਾਉਣਗੇ ਅਤੇ ਬਾਬਾ ਹਰਪ੍ਰੀਤ ਸਿੰਘ ਕਮਾਲੂ ਅਤੇ ਬਾਬਾ ਮਨਮੋਹਨਪ੍ਰੀਤ ਸਿੰਘ ਚੀਮੇ ਵਾਲੇ ਦੀਵਾਨ ਸਜਾਉਣਗੇ | ਇਸ ਮੌਕੇ ਜੀਤ ਸਿੰਘ, ਕਿ੍ਸ਼ਨ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਡਾ: ਮਨਜੀਤ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਫ਼ੌਜੀ, ਲਖਵੀਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਕਾਲਾ, ਪਰਵਿੰਦਰ ਸਿੰਘ ਕੈਨੇਡੀਅਨ, ਅਮਰਜੀਤ ਸਿੰਘ ਕਾਲਾ, ਜਸਪ੍ਰੀਤ ਸਿੰਘ, ਗੁਰਸੇਵਕ ਸਿੰਘ, ਜਗਰੂਪ ਸਿੰਘ ਸਿੱਧੂ, ਪਰਮਜੀਤ ਸਿੰਘ , ਰਜਿੰਦਰ ਸਿੰਘ ਕਾਲਾ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਪੰਮਾ, ਗੁਰਮੇਲ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਮਿੱਠੂ ਸਿੰਘ, ਦਰਸ਼ਨ ਸਿੰਘ, ਸਤਨਾਮ ਸਿੰਘ ਮੰਡੇਰ, ਡਾ: ਜਰਨੈਲ ਸਿੰਘ, ਬਬਲਾ, ਇਕੱਤਰ ਸਿੰਘ ਕਥਾ ਵਾਚਕ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਚੀਮਾ ਗਰਿੱਡ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਅਸਲ੍ਹੇ ਸਣੇ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।