28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੀਮਾ ਗਰਿੱਡ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਕੀਤੀ ਨਾਅਰੇਬਾਜ਼ੀ <br/>

ਪਿੰਡ ਚੀਮਾ ਵਿਖੇ ਭਾਕਿਯੂ ਡਕੌਂਦਾ ਦੇ ਆਗੂ ਚੀਮਾ ਗਰਿੱਡ ਅੱਗੇ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਸੋਨੀ ਚੀਮਾ <br/> 22-09-2025
ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਹੋ ਕੇ ਮੰਡੀਆਂ 'ਚ ਪਹੁੰਚਣ ਤੋਂ ਕੁੱਝ ਸਮਾਂ ਪਹਿਲਾਂ ਲੋੜ ਮੁਤਾਬਕ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ | ਜਿਸ ਦੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿਚ ਪਿੰਡ ਚੀਮਾ ਗਰਿੱਡ ਅੱਗੇ ਕਿਸਾਨਾਂ ਵਲੋਂ ਬਿਜਲੀ ਸਪਲਾਈ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਗੋਗੀ ਚੀਮਾ ਇਕਾਈ ਪ੍ਰਧਾਨ ਡਕੌਂਦਾ, ਰਾਜਿੰਦਰ ਸਿੰਘ ਚੀਮਾ, ਹਰਦੇਵ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਪ੍ਰੈਸ ਸਕੱਤਰ ਨੇ ਦੱਸਿਆ ਕਿ ਇਸ ਸਮੇਂ ਝੋਨੇ ਨੂੰ ਪਾਣੀ ਲਾਉਣ ਦੀ ਸਖ਼ਤ ਜ਼ਰੂਰਤ ਹੈ ਪਰ ਸਰਕਾਰ ਕੀਤੇ ਐਲਾਨ ਮੁਤਾਬਕ ਪੂਰੇ 8 ਘੰਟੇ ਮੋਟਰਾਂ ਨੂੰ ਬਿਜਲੀ ਸਪਲਾਈ ਨਹੀਂ ਦੇ ਰਹੀ | ਪਾਵਰਕਾਮ ਦੇ ਅਧਿਕਾਰੀ ਪਿੱਛੋਂ ਹੀ ਬਿਜਲੀ ਕੱਟ ਦਾ ਬਹਾਨਾ ਲਾ ਕੇ ਪੱਲਾ ਝਾੜ ਲੈਂਦੇ ਹਨ | ਕਿਸਾਨਾਂ ਨੂੰ ਲੋੜ ਮੁਤਾਬਕ ਬਿਜਲੀ ਸਪਲਾਈ ਨਾ ਮਿਲਣ ਅਤੇ ਸਿੱਟੇ ਵਜੋਂ ਝੋਨੇ ਨੂੰ ਪਾਣੀ ਨਾ ਲੱਗਣ 'ਤੇ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਸਤਾ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਅੱਠ ਘੰਟਿਆਂ ਵਿਚੋਂ 4 ਘੰਟੇ ਵੀ ਨਹੀਂ ਮਿਲਦੀ, ਉਸ ਵਿਚੋਂ ਵੀ ਕੱਟ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਫ਼ਸਲਾਂ ਨੂੰ ਪਾਣੀ ਦੀ ਲੋੜ ਘੱਟ ਸੀ ਉਸ ਵੇਲੇ ਵਾਧੂ ਸਪਲਾਈ ਵੀ ਦਿੱਤੀ ਜਾਂਦੀ ਸੀ ਪਰ ਹੁਣ ਜਦੋਂ ਪਾਣੀ ਦੀ ਜ਼ਰੂਰਤ ਹੈ ਤਾਂ ਕੱਟ 'ਤੇ ਕੱਟ ਲਾਏ ਜਾ ਰਹੇ ਰਹੇ ਹਨ | ਆਗੂਆਂ ਮੰਗ ਕੀਤੀ ਹੈ ਕਿ ਸਰਕਾਰ ਬਿਜਲੀ ਸਪਲਾਈ ਨਿਰਵਿਘਨ 8 ਘੰਟੇ ਦੇਵੇ ਤੇ ਕੱਟ ਲਾਉਣੇ ਬੰਦ ਕੀਤੇ ਜਾਣ, ਨਹੀਂ ਜੱਥੇਬੰਦੀ ਸੰਘਰਸ਼ ਵਿੱਢੇਗੀ | ਇਸ ਮੌਕੇ ਚਮਕ ਸਿੰਘ ਜਾਗਲ, ਪਰਦੀਪ ਸਿੰਘ ਜਾਗਲ, ਤੇਜੀ ਸਿੰਘ ਮੋਨਾ, ਸਾਧੂ ਸਿੰਘ, ਘੰਟੂ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਜੱਥੇਬੰਦੀ ਦੇ ਆਗੂ ਤੇ ਵਰਕ ਹਾਜ਼ਰ ਸਨ |

ਪਿਛਲੀ ਖ਼ਬਰ ਐਡਵੋਕੇਟ ਧਾਮੀ ਨੇ ਹੰਡਿਆਇਆ ਵਿਖੇ ਗੁਰਮਤਿ ਵਿਦਿਆਲੇ ਦਾ ਨੀਂਹ-ਪੱਥਰ ਰੱਖਿਆ <br/> ਅਗਲੀ ਖ਼ਬਰ ਪਿੰਡ ਚੂੰਘਾ ਵਿਖੇ 29ਵਾਂ ਸਾਲਾਨਾ ਧਾਰਮਿਕ ਸਮਾਗਮ 29 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।