ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)-ਚੀਫ ਜੁਡੀਸ਼ੀਅਲ ਮੈਜਿਸਟਰੇਟ ਬਰਨਾਲਾ ਮੈਡਮ ਸੋਨਾਲੀ ਸਿੰਘ ਵਲੋਂ ਚੈੱਕ ਬਾਉਂਸ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਸਰਜ ਕੀਰਤੀ ਲੋਜੈਸਟਰਿਕ ਬਠਿੰਡਾ ਦੇ ਮਾਲਕ ਪ੍ਰਦੀਪ ਅਰੋੜਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ | ਜਾਣਕਾਰੀ ਦਿੰਦਿਆਂ ਐਡਵੋਕੇਟ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਇਹ ਕੰਪਲੇਂਟ ਦੀਨਾ ਨਾਥ ਵਾਸੀ ਬਰਨਾਲਾ ਵਲੋਂ ਦਿੱਤੇ ਸਕਿਉਰਿਟੀ ਵਜੋਂ ਲਏ 5 ਲੱਖ ਦੇ ਚੈੱਕ ਦੇ ਬਾਉਂਸ ਹੋਣ ਸਬੰਧੀ ਪ੍ਰਦੀਪ ਅਰੋੜਾ ਵਿਰੁੱਧ ਦਾਇਰ ਕੀਤਾ ਗਿਆ ਸੀ | ਅਦਾਲਤ ਵਿਚ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਇਹ ਸਾਬਤ ਨਹੀਂ ਹੋ ਸਕਿਆ ਅਤੇ ਅਦਾਲਤ ਵਲੋਂ ਪ੍ਰਦੀਪ ਅਰੋੜਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ |