ਟੱਲੇਵਾਲ, 21 ਸਤੰਬਰ (ਸੋਨੀ ਚੀਮਾ)-ਪਿੰਡ ਟੱਲੇਵਾਲ ਦੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸੰਤ ਬਾਬਾ ਕਰਨੈਲ ਸਿੰਘ ਦੇ ਅਸ਼ੀਰਵਾਦ ਸਦਕਾ ੳੱੁਘੇ ਕਥਾ ਵਾਚਕ ਸੰਤ ਗਿਆਨੀ ਭਗਵਾਨ ਸਿੰਘ ਮੱੁਖ ਸੇਵਾਦਾਰ ਦੀ ਅਗਵਾਈ ਵਿਚ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਗਿਆਨੀ ਭਗਵਾਨ ਸਿੰਘ ਨੇ ਦੱਸਿਆ ਕਿ ਉਕਤ ਸਮਾਗਮ 8 ਅਗਸਤ ਤੋਂ ਸ੍ਰੀ ਸਹਿਜ ਪਾਠ ਦੇ ਆਰੰਭ ਉਪਰੰਤ ਸ਼ੁਰੂ ਹੋਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਸਮਾਗਮਾਂ ਦੌਰਾਨ ਜਿੱਥੇ ਵੱਖ-ਵੱਖ ਰਾਗੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ, ਉੱਥੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ | ਸਮਾਗਮ ਦੌਰਾਨ ਗਿਆਨੀ ਗੁਰਤੇਜ ਸਿੰਘ, ਗਿਆਨੀ ਇੰਦਰਜੀਤ ਸਿੰਘ ਰਕਬਾ ਵਾਲਿਆਂ ਦੇ ਵਿਦਿਆਰਥੀ ਗਿਆਨੀ ਗੁਰਪਿੰਦਰ ਸਿੰਘ, ਬਾਬਾ ਬਲਜੀਤ ਸਿੰਘ ਫੱਕਰ ਹਜ਼ੂਰੀ ਰਾਗੀ, ਜਰਨੈਲ ਸਿੰਘ ਕੋਹਾਰਕਾ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਸਤਨਾਮ ਸਿੰਘ ਸ੍ਰੀ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਗੁਰਮਤਿ ਵਿਦਿਆਲਾ ਹਾਂਸਪੁਰ ਹਰਿਆਣਾ, ਜਥੇਦਾਰ ਬਲਦੇਵ ਸਿੰਘ ਚੂੰਘਾ ਮੈਂਬਰ ਐਸ.ਜੀ.ਪੀ.ਸੀ, ਗਿਆਨੀ ਸੁਰਿੰਦਰ ਸਿੰਘ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ, ਸੰਤ ਗਿਆਨੀ ਇੰਦਰਜੀਤ ਸਿੰਘ ਰਤੀਆ, ਸੰਤ ਪ੍ਰੀਤਮ ਸਿੰਘ ਮਾਲੜੀ, ਸੰਤ ਦਰਸ਼ਨ ਸਿੰਘ ਫੱਤਾ ਮਾਲੋਕਾ, ਸੰਤ ਗਿਆਨੀ ਵਰਿਆਮ ਸਿੰਘ ਧੂਰਕੋਟ, ਬਾਬਾ ਲਾਲ ਸਿੰਘ, ਗਿਆਨੀ ਗੁਰਭਜਨ ਸਿੰਘ, ਮਹੰਤ ਪਿਆਰਾ ਸਿੰਘ ਬਰਨਾਲਾ, ਗਿਆਨੀ ਕੌਰ ਸਿੰਘ ਕੋਠਾ ਗੁਰੂ, ਸੰਤ ਅਵਤਾਰ ਸਿੰਘ ਧੂਰਕੋਟ, ਸੰਤ ਗੁਰਮੀਤ ਸਿੰਘ ਕੱਟੂ ਵਾਲੇ, ਸੰਤ ਗੁਰਮੀਤ ਸਿੰਘ ਡੱਲਾ, ਸੰਤ ਗੁਰਮੁਖਤਿਆਰ ਸਿੰਘ ਡੱਲਾ, ਮਹੰਤ ਗੁਰਚਰਨ ਸਿੰਘ ਵਡੋ, ਮਹੰਤਾ ਅਮਰਜੀਤ ਸਿੰਘ ਬੁਲੰਦਪੁਰੀ, ਗਿਆਨੀ ਬਲਵੀਰ ਸਿੰਘ ਭਿੰਡਰ ਕਲਾਂ, ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਹਰਨੇਕ ਸਿੰਘ ਰਾੜਾ ਸਾਹਿਬ ਲੰਗਰਾਂ ਵਾਲੇ, ਜਥੇਦਾਰ ਗੁਰਨਾਇਬ ਸਿੰਘ, ਬਾਬਾ ਅਜੀਤ ਸਿੰਘ ਮਲੋ ਸ਼ਹੀਦ ਹਿੰਮਤਪੁਰਾ ਭਾਗੀਕੇ, ਗਿਆਨੀ ਵਿਕਰਮਜੀਤ ਸਿੰਘ ਗਹਿਲ, ਗਿਆਨੀ ਗੁਰਜੰਟ ਸਿੰਘ ਕੱਟੂ ਤੇ ਭਾਈ ਸੁਦਾਗਰ ਸਿੰਘ , ਸੰਤ ਨੌਵੀਂ ਦਾਸ ਪੱਖੋਕੇ ਵਾਲੇ ਬਾਬਾ ਗੁਰਮੇਲ ਦਾਸ ਬਰਨਾਲਾ, ਬਾਬਾ ਗੁਰਪ੍ਰੀਤ ਸਿੰਘ ਭਦੌੜ, ਬਾਬਾ ਚਮਕੌਰ ਸਿੰਘ ਭਦੌੜ, ਰਣਜੀਤ ਸਿੰਘ ਭਿੰਡਰਾ, ਬਾਬਾ ਧਰਮਿੰਦਰ ਸਿੰਘ ਮੋਹੀ, ਰਾਗੀ ਤਜਿੰਦਰ ਸਿੰਘ ਟੱਲੇਵਾਲ, ਨਾਥ ਸਿੰਘ ਹਮੀਦੀ ਹਲਕਾ ਇੰਚਾਰਜ,ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ, ਸੁਖਵੀਰ ਸਿੰਘ ਸੋਖੀ ਸੂਬਾ ਆਗੂ, ਬਚਿੱਤਰ ਸਿੰਘ ਰਾਏਸਰ ਸਰਕਲ ਪ੍ਰਧਾਨ ਗਹਿਲ, ਰਾਗੀ ਬਾਬਾ ਭੁਪਿੰਦਰ ਸਿੰਘ ਭੋਤਨਾ, ਸਰਪੰਚ ਡਾ. ਜਗਰਾਜ ਸਿੰਘ ਰਾਜਾ, ਵਜੀਰ ਚੰਦ ਬਿੱਟੂ, ਰਾਜਾ ਸਿੰਘ ਜੱਸੜ੍ਹ, ਬਲਵੀਰ ਸਿੰਘ ਜੱਸੜ੍ਹ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਗੁਰਜੀਤ ਸਿੰਘ ਨੱਤ, ਤੇਜਿੰਦਰ ਸਿੰਘ, ਵਿੱਕੀ ਬਾਬਾ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ, ਰੁਪਿੰਦਰ ਸਿੰਘ ਜੱਸੜ, ਬਲਵੰਤ ਸਿੰਘ ਕਾਲਾ ਆੜ੍ਹਤੀਆ, ਸੁਰਜੀਤ ਸਿੰਘ, ਨਿਰਭੈ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਪੰਚ, ਸੁਖਪਾਲ ਸਿੰਘ ਧਾਲੀਵਾਲ, ਆੜ੍ਹਤੀਆ ਬੱਬੂ ਮਿੱਤਲ, ਠੇਕੇਦਾਰ ਕੱਪੜੇ ਵਾਲੇ, ਰਾਜੂ ਧਨੋਆ, ਮਲਕੀਤ ਸਿੰਘ ਸੁਤੰਤਰਤਾ ਸੰਗਰਾਮੀ, ਮਾ: ਸੋਨਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮਾਗਮ ਮੌਕੇ ਹਾਜ਼ਰੀ ਲਗਵਾਈ |