09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪ੍ਰਾਚੀਨ ਸ਼ਨੀ ਮੰਦਰ 'ਚੋਂ ਲੈਪਟਾਪ, ਐਲ. ਸੀ. ਡੀ. ਤੇ ਨਗਦੀ ਚੋਰੀ

ਅਜੀਤ ਡੈਸਕ 23-09-2025
ਬਰਨਾਲਾ, 22 ਸਤੰਬਰ (ਰਾਜ ਪਨੇਸਰ)-ਸਥਾਨਕ ਸੇਖਾ ਰੋਡ ਗਲੀ ਨੰ: 4 ਵਿਚ ਸਥਿਤ ਪ੍ਰਾਚੀਨ ਸ਼ਨੀ ਮੰਦਰ 'ਚੋਂ ਲੈਪਟਾਪ, ਐਲ.ਸੀ.ਡੀ., ਇਕ ਸਕੂਟਰੀ 10-12 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲੀ ਰਾਮ ਪਾਂਡੇ ਨੇ ਦੱਸਿਆ ਕਿ ਅਕਸ਼ੈ ਕੁਮਾਰ ਪੱੁਤਰ ਜਗਨ ਨਾਥ ਗਲੀ ਨੰ: 4 ਸੇਖਾ ਰੋਡ ਬਰਨਾਲਾ ਨੇ ਬਿਆਨ ਲਿਖਵਾਏ ਕਿ ਉਹ ਪ੍ਰਾਚੀਨ ਸ਼ਨੀ ਮੰਦਰ ਵਿਚ ਪੁਜਾਰੀ ਹੈ | ਬੀਤੇ ਦਿਨ ਨਾਮਾਲੂਮ ਵਿਅਕਤੀ ਕਮਰੇ ਦੀ ਕੰਧ ਟੱਪ ਕੇ ਮੰਦਰ ਵਿਚ ਦਾਖਲ ਹੋਇਆ | ਜਿਸ ਨੇ ਇਕ ਲੈਪਟਾਪ, ਇਕ ਐਲ.ਸੀ.ਡੀ, ਇਕ ਸਕੂਟਰੀ ਨੰ: ਪੀ.ਬੀ. 19 ਐਸ-5757, ਗਊਦਾਨ ਪਾਤਰ 'ਚੋਂ 3-4 ਹਜ਼ਾਰ ਰੁਪਏ, ਟੇਬਲ ਦੇ ਦਰਾਜ 'ਚੋਂ 7-8 ਹਜ਼ਾਰ ਰੁਪਏ ਨਗਦੀ ਚੋਰੀ ਕਰ ਕੇ ਲੈ ਗਿਆ ਹੈ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ 'ਚ ਲੜਕੇ ਅਤੇ ਉਸ ਦੀ ਭੈਣ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੁੱਝ ਸਰਹੱਦੀ ਪਿੰਡਾਂ ਨੂੰ ਮਹੀਨੇ ਤੋਂ ਵੱਧ ਸਮਾਂ ਬੀਤਣ 'ਤੇ ਵੀ ਨਹੀਂ ਮਿਲੀ ਹੜ੍ਹਾਂ ਤੋਂ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।