09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਿੰਡ ਗੁਰਮ ਵਿਖੇ ਦੋ ਸਕੀਆਂ ਭੈਣਾਂ ਦੇ ਗੁਰਦੇ ਖ਼ਰਾਬ, ਗ਼ਰੀਬ ਪਰਿਵਾਰ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ

ਅਜੀਤ ਡੈਸਕ 23-09-2025
ਮਹਿਲ ਕਲਾਂ, 22 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਗੁਰਮ ਵਿਖੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਦੋ ਧੀਆਂ ਦੇ ਗੁਰਦੇ ਖ਼ਰਾਬ ਹੋ ਜਾਣ 'ਤੇ ਪਰਿਵਾਰ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਹੈ | ਇਸ ਬਿਪਤਾ ਦੀ ਘੜੀ 'ਚ ਦਾਨੀ ਸੱਜਣਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਮਜ਼ਦੂਰ ਪਰਿਵਾਰ ਦੇ ਮੁਖੀ ਦਲਬਾਰਾ ਸਿੰਘ ਦੀਆਂ ਦੋ ਬੇਟੀਆਂ ਹਰਪ੍ਰੀਤ ਕੌਰ (23 ਸਾਲ) ਜੋਤੀ ਕੌਰ (18 ਸਾਲ) ਨੇ ਕਰੋਨਾ ਵੇਲੇ ਬਚਾਅ ਲਈ ਟੀਕੇ ਲਵਾਏ ਸੀ | ਤੁਰੰਤ ਬਾਅਦ ਦੋਨੋਂ ਬੱਚੀਆਂ ਨੂੰ ਬਹੁਤ ਤੇਜ਼ ਬੁਖ਼ਾਰ ਹੁੰਦਾ ਰਿਹਾ | ਜਦੋਂ ਮਜ਼ਦੂਰ ਪਰਿਵਾਰ ਨੇ ਡਾਕਟਰਾਂ ਰਾਹੀਂ ਇਲਾਜ ਸ਼ੁਰੂ ਕਰਵਾਇਆ ਤਾਂ ਮੈਡੀਕਲ ਟੈੱਸਟ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਦੋਨੋਂ ਲੜਕੀਆਂ ਦੇ ਗੁਰਦੇ ਖ਼ਰਾਬ ਹੋ ਚੁੱਕੇ ਹਨ | ਪੀੜਤ ਪਰਿਵਾਰ ਦੀ ਸਾਰ ਲੈਣ ਪਹੁੰਚੇ ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਦੋਵੇਂ ਬੱਚੀਆਂ ਕਈ ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮੰਜੇ 'ਤੇ ਪਈਆਂ ਹਨ | ਦੋਵਾਂ ਦੀ ਹਫ਼ਤੇ ਵਿਚ ਦੋ ਵਾਰ ਬਾਅਦ ਡੈਲਸਿਸ ਹੁੰਦੀ ਹੈ | ਪੀੜਤ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ | ਪਰਿਵਾਰ ਦਾ ਮੁਖੀ ਦਲਵਾਰਾ ਸਿੰਘ ਦਿਹਾੜੀਦਾਰ ਮਜ਼ਦੂਰ ਹੈ | ਇਸ ਵੇਲੇ ਦੋਨੋਂ ਲੜਕੀਆਂ ਦਾ ਇਲਾਜ ਬਠਿੰਡਾ ਦੇ ਹਸਪਤਾਲ 'ਚੋਂ ਚੱਲ ਰਿਹਾ ਹੈ | ਭਾਈ ਪੰਮਾ ਨੇ ਸਮੂਹ ਐਨ.ਆਰ.ਆਈਜ, ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਲੋੜਵੰਦ ਪਰਿਵਾਰ ਦੀ ਮਦਦ ਕਰ ਕੇ ਦੋਵੇਂ ਲੜਕੀਆਂ ਦਾ ਇਲਾਜ ਕਰਵਾਇਆ ਜਾਵੇ |
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ 'ਚ ਤਗਮੇ ਜਿੱਤੇ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬਾਕਸਿੰਗ ਚੈਂਪੀਅਨ ਵਿਦਿਆਰਥੀਆਂ ਦਾ ਸਕੂਲ ਪਹੁੰਚਣ 'ਤੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।