09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਦੀ 5149 ਵੀਂ ਜੈਅੰਤੀ ਮਨਾਈ

ਅਜੀਤ ਡੈਸਕ 23-09-2025
ਤਪਾ ਮੰਡੀ, 22 ਸਤੰਬਰ (ਪ੍ਰਵੀਨ ਗਰਗ)-ਅਗਰਵਾਲ ਸਭਾ ਇਕਾਈ ਤਪਾ ਦੇ ਪ੍ਰਧਾਨ ਮਦਨ ਲਾਲ ਗਰਗ ਦੀ ਅਗਵਾਈ ਹੇਠ ਮਹਾਰਾਜਾ ਅਗਰਸੈਨ ਦੀ 5149ਵੀਂ ਜੈਅੰਤੀ ਅੰਦਰਲੇ ਬੱਸ ਸਟੈਂਡ 'ਤੇ ਮਹਾਰਾਜਾ ਅਗਰਸੈਨ ਚੌਕ 'ਚ ਮਨਾਈ ਗਈ | ਇਸ ਮੌਕੇ ਸਭਾ ਦੇ ਸਮੂਹ ਮੈਂਬਰਾਂ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ 'ਤੇ ਫ਼ੁੱਲ ਮਾਲਾ ਭੇਟ ਕੀਤੀਆਂ ਉਪਰੰਤ ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ ਨੇ ਅਗਰਵਾਲਾਂ ਦੇ ਵੰਸ਼ਜ ਮਹਾਰਾਜਾ ਅਗਰਸੈਨ ਦੇ ਜੀਵਨ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਜੈਅੰਤੀ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਰਾਤ ਸਮੇਂ ਆਪੋ ਆਪਣੇ ਘਰਾਂ 'ਤੇ ਦੀਪਮਾਲਾ ਕੀਤੀ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਡਾ: ਬਾਲ ਚੰਦ ਬਾਂਸਲ, ਸਤਪਾਲ ਮੌੜ, ਰਘੁਬੀਰ ਚੰਦ ਅਗਰਵਾਲ, ਰਾਜ ਕੁਮਾਰ ਰਾਜੂ, ਉਗਰ ਸੈਨ ਮੌੜ, ਸੰਦੀਪ ਕੁਮਾਰ ਵਿੱਕੀ, ਰਾਜੀਵ ਕੁਮਾਰ, ਨਰੇਸ਼ ਬਾਂਸਲ, ਕਾਲਾ ਘੁੰਨਸ, ਮੇਘਰਾਜ ਪੱਖੋ, ਕੇਵਲ ਕਿ੍ਸ਼ਨ ਮਿੱਤਲ, ਭੋਲਾ ਪੱਖੋ, ਪਰਵਿੰਦਰ ਧੌਲਾ, ਅਜੇ ਕੁਮਾਰ ਬੌਬੀ, ਡਾ: ਦੇਵ ਰਾਜ, ਹੇਮ ਰਾਜ ਭੂਤ, ਅਰੁਣ ਗੋਇਲ, ਜਵਾਹਰ ਲਾਲ ਤਾਜੋ, ਹਰੀਸ਼ ਚੰਦਰ ਗੋਸ਼ਾ, ਮਦਨ ਲਾਲ, ਤਰਸੇਮ ਲਾਲ, ਅਸ਼ੋਕ ਮਿੱਤਲ, ਦੁਨੀ ਮੌੜ, ਪ੍ਰਦੀਪ ਪੱਖੋ, ਰਮੇਸ਼ ਮਿੱਤਲ, ਮਾਸਟਰ ਪਵਨ ਬਾਂਸਲ, ਅਵਿਨਾਸ਼ ਕੁਮਾਰ, ਮੇਸ਼ੀ ਪੱਖੋ, ਹੈਪੀ ਲੌਂਗੋਵਾਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜੇਕਰ ਸਰਕਾਰ ਨੇ ਭਾਰੀ ਬਾਰਿਸ਼ਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗ... ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ 'ਚ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।