08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੰਡਿਆਇਆ ਵਿਖੇ ਸਮਾਗਮ ਦੌਰਾਨ 285 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ

ਅਜੀਤ ਡੈਸਕ 23-09-2025
ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਸਮਾਗਮ ਦੌਰਾਨ ਅੰਮਿ੍ਤ ਸੰਚਾਰ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰਿਆਂ ਦਾ ਜਥਾ ਜਿਸ ਵਿਚ ਭਾਈ ਗੁਰਵਿੰਦਰ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਤਰਲੋਚਨ ਸਿੰਘ ਤੇ ਭਾਈ ਅੰਮਿ੍ਤਪਾਲ ਸਿੰਘ ਨੇ ਪੱੁਜ ਕੇ 285 ਪ੍ਰਾਣੀਆਂ ਨੂੰ ਅੰਮਿ੍ਤਪਾਨ ਕਰਵਾਇਆ | ਉਨ੍ਹਾਂ ਸਮਾਗਮ ਦੌਰਾਨ ਪੱੁਜੇ ਪੰਜ ਪਿਆਰਿਆਂ ਅਤੇ ਸ਼ਖ਼ਸੀਅਤਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਇੰਚਾਰਜ ਭੋਲਾ ਸਿੰਘ ਤਲਵੰਡੀ ਸਾਬੋ, ਮੁੱਖ ਗ੍ਰੰਥੀ ਜਸਪਾਲ ਸਿੰਘ ਤੇ ਬਲਵਿੰਦਰ ਸਿੰਘ, ਜ਼ਿਲ੍ਹਾ ਮੱੁਖ ਪ੍ਰਚਾਰਕ ਭਾਈ ਡਿੰਪਲ ਸਿੰਘ ਸਮਾਉ, ਇੰਚਾਰਜ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਾ ਪਰਮਜੀਤ ਸਿੰਘ ਬਰਨਾਲਾ, ਮੱਖਣ ਸਿੰਘ ਮਹਿਰਮੀਆ, ਜਥੇ: ਜਰਨੈਲ ਸਿੰਘ ਭੋਤਨਾ, ਪ੍ਰਚਾਰਕ ਕੁਲਵੰਤ ਸਿੰਘ ਭੈਣੀ, ਪ੍ਰਚਾਰਕ ਦਰਸ਼ਨ ਸਿੰਘ ਬਰਨਾਲਾ, ਮਨਦੀਪ ਕੌਰ, ਹਰਦੀਪ ਸਿੰਘ ਧਨੌਲਾ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਸਾਬਕਾ ਐਮ.ਸੀ. ਨਾਜਮ ਸਿੰਘ, ਰਾਜ ਸਿੰਘ ਸੇਵਾਦਾਰ, ਇਕੱਤਰ ਸਿੰਘ, ਥਾਣੇਦਾਰ ਲਾਭ ਸਿੰਘ, ਸੁਖਵੀਰ ਸਿੰਘ ਬੱਗਾ, ਬੋਹੜ ਸਿੰਘ, ਨੰਬਰਦਾਰ ਮਿੱਠੂ ਸਿੰਘ ਆਦਿ ਸਮੇਤ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਪਿੰਡ ਖੁੱਡੀ ਕਲਾਂ ਵਿਚ ਸੜਕ ਬਣਾਉਣ ਨੂੰ ਲੈ ਕੇ ਹੋਏ ਟਕਰਾਅ ਦਾ- ਹਿਰਾਸਤ ਵਿਚ ਲਏ ਸਰਪੰਚ ਤੇ ਹੋਰਨਾਂ ਨੂੰ ਛੁਡ... ਅਗਲੀ ਖ਼ਬਰ ਦੀਵਾਨ ਟੋਡਰ ਮੱਲ ਵਿਰਾਸਤੀ ਫਾੳਾੂਡੇਸ਼ਨ ਵਲੋਂ ਪੁਲਾੜਾ ਸਾਹਿਬ ਨੂੰ ਚੈਕ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।