09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦੀਵਾਨ ਟੋਡਰ ਮੱਲ ਵਿਰਾਸਤੀ ਫਾੳਾੂਡੇਸ਼ਨ ਵਲੋਂ ਪੁਲਾੜਾ ਸਾਹਿਬ ਨੂੰ ਚੈਕ ਦਿੱਤਾ

ਅਜੀਤ ਡੈਸਕ 23-09-2025
ਰੂੜੇਕੇ ਕਲਾਂ, 22 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਦੀਵਾਨ ਟੋਡਰ ਮੱਲ ਵਿਰਾਸਤੀ ਫਾੳਾੂਡੇਸ਼ਨ ਪੰਜਾਬ ਵਲੋਂ ਪ੍ਰਧਾਨ ਭਾਈ ਲਖਵਿੰਦਰ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਪੁਲਾੜਾ ਸਾਹਿਬ ਜੋਗਾ ਵਿਖੇ ਬੋਹੜ ਦੇ ਵੱਡੇ ਰੁੱਖ ਦੇ ਆਲੇ-ਦੁਆਲੇ ਥੜ੍ਹਾ ਬਣਾਉਣ ਲਈ ਗ੍ਰੰਥੀ ਭਾਈ ਬਲਵੀਰ ਸਿੰਘ ਕਾਹਨੇਕੇ ਨੰੂ 40000 ਰੁਪਏ ਦਾ ਚੈਕ ਦਿੱਤਾ ਗਿਆ | ਫਾਊਾਡੇਸ਼ਨ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਕਾਹਨੇਕੇ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਵਿਚ ਜੋ ਪੁਰਾਤਨ ਸੈਂਕੜੇ ਸਾਲ ਪੁਰਾਣੇ ਬੋਹੜਾਂ ਦੇ ਰੁੱਖ ਖੜ੍ਹੇ ਹਨ | ਉਨ੍ਹਾਂ ਦੇ ਆਲੇ-ਦੁਆਲੇ ਸਾਡੀ ਸੰਸਥਾ ਵਲੋਂ ਥੜੇ੍ਹ ਬਣਾ ਕੇ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ | ਕਿਉਂਕਿ ਪੁਰਾਤਨ ਬੋਹੜ ਸਾਡੇ ਸੱਭਿਆਚਾਰ ਦਾ ਅੰਗ ਹਨ | ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ ਮਿੰਦਾ, ਪੰਚ ਧੋਨੀ ਸਿੰਘ, ਜੱਗੀ ਸਿੰਘ ਰਾਜਾ, ਪੱਪੂ ਸਿੰਘ, ਨੰਦ ਸਿੰਘ ਨੰਬਰਦਾਰ, ਮੱਖਣ ਸਿੰਘ, ਸੇਵਕ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਹੰਡਿਆਇਆ ਵਿਖੇ ਸਮਾਗਮ ਦੌਰਾਨ 285 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ ਅਗਲੀ ਖ਼ਬਰ ਨਵਰਾਤਰੇ ਹੋਏ ਸ਼ੁਰੂ, ਸਜਾਏ ਗਏ ਮੰਦਰ, ਕਈ ਮੰਦਰਾਂ ਵਿਚ ਲਿਆਂਦੀ ਗਈ ਸ੍ਰੀ ਜਵਾਲਾ ਜੀ ਤੋਂ ਜੋਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।