09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਵਰਾਤਰੇ ਹੋਏ ਸ਼ੁਰੂ, ਸਜਾਏ ਗਏ ਮੰਦਰ, ਕਈ ਮੰਦਰਾਂ ਵਿਚ ਲਿਆਂਦੀ ਗਈ ਸ੍ਰੀ ਜਵਾਲਾ ਜੀ ਤੋਂ ਜੋਤ <br/>

ਪੰਚਾਇਤੀ ਮੰਦਰ ਵਿਖੇ ਘਰਾਂ 'ਚ ਜੋਤ ਲੈ ਕੇ ਜਾਂਦੇ ਹੋਏ ਸ਼ਰਧਾਲੂ | ਤਸਵੀਰ : ਰਿੰਪੀ ਸਟੂਡੀਓ <br/> 23-09-2025
ਬਰਨਾਲਾ, 22 ਸਤੰਬਰ (ਨਰਿੰਦਰ ਅਰੋੜਾ)-ਭਾਰਤੀ ਸੰਸਕਿ੍ਤੀ ਵਿਚ ਸਾਧਨਾ ਤੇ ਅਰਾਧਨਾ ਦੇ ਲਈ ਹਰ ਸਾਲ 4 ਵਾਰ ਚੇਤ, ਹਾੜ੍ਹ, ਅੱਸੂ, ਪੋਹ ਮਾਤਾ ਦੇ ਨਵਰਾਤਰੇ ਮਨਾਏ ਜਾਂਦੇ ਹਨ, ਹੁਣ ਅੱਸੂ ਦੇ ਨਵਰਾਤਰੇ ਸ਼ੁਰੂ ਹੋ ਗਏ ਹਨ | ਬਰਨਾਲਾ ਸ਼ਹਿਰ ਦੇ ਮੰਦਰ ਆਦਿ ਸ਼ਕਤੀ ਮੰਦਰ, ਪੰਚਾਇਤੀ ਮੰਦਰ, ਗਿਟੀ ਵਾਲਾ ਮੰਦਰ, ਜੰਡਾਂ ਵਾਲਾ ਮੰਦਰ, ਪ੍ਰਾਚੀਨ ਦੁਰਗਾ ਮਾਤਾ ਮੰਦਰ, ਚਿੰਤਪੁਰਨੀ ਮੰਦਰ ਵਿਖੇ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਸਾਰੇ ਮੰਦਰ ਜੈ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਰਹੇ ਸਨ, ਮੰਦਰ ਪੂਰੀ ਤਰ੍ਹਾਂ ਸਜੇ ਹੋਏ ਸਨ | ਪੂਰਾ ਬਰਨਾਲਾ ਸ਼ਹਿਰ ਇਨ੍ਹਾਂ ਜੈਕਾਰਿਆਂ ਵਿਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਸੀ | ਕਈ ਮੰਦਰਾਂ ਵਿਚ ਭਗਤਾਂ ਵਲੋਂ ਮਾਤਾ ਦੀ ਪਵਿੱਤਰ ਜੋਤ ਸ੍ਰੀ ਜਵਾਲਾ ਜੀ ਤੋਂ ਲਿਆਂਦੀ ਗਈ ਅਤੇ ਸ਼ੋਭਾ ਯਾਤਰਾ ਕੱਢਦੇ ਹੋਏ ਮੰਦਰਾਂ ਦੇ ਵਿਚ ਸਥਾਪਤ ਕੀਤੀ ਗਈ ਅਤੇ ਬਹੁਤ ਸਾਰੇ ਭਗਤਾਂ ਵਲੋਂ ਇਸ ਪਵਿੱਤਰ ਜੋਤ ਨੂੰ ਘਰ ਵਿਚ ਲਿਜਾ ਕੇ ਸਥਾਪਤ ਕੀਤਾ ਗਿਆ | ਆਦਿ ਸ਼ਕਤੀ ਮੰਦਰ ਵਿਖੇ ਮਾਤਾ ਜਵਾਲਾ ਜੀ ਤੋਂ ਜੋਤ ਲੈ ਕੇ ਆਏ ਮੁਕੇਸ਼ ਲਵਲੀ, ਦੀਪਕ ਮੋਡਰਨ, ਮੱਖਣ ਲਾਲ, ਰਿਸ਼ੀ, ਰਾਕੇਸ਼ ਭੋਲਾ, ਰਕਮਨ ਸਿੰਗਲਾ, ਆਹਿਲ, ਚੇਤਨ ਪ੍ਰਕਾਸ਼, ਪੁਸ਼ਕਰ ਜਿੰਦਲ, ਅਤੁਲ ਗੁਪਤਾ, ਅਸ਼ਵਨੀ, ਯੋਗਰਾਜ, ਲਵਕੇਸ, ਰਾਜੀਵ ਕੁਮਾਰ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ ਵੇਲੇ ਮਾਤਾ ਦੀ ਆਰਤੀ ਹੋਵੇਗੀ ਅਤੇ ਅਸ਼ਟਮੀ ਵਾਲੇ ਦਿਨ 108 ਕੰਜਕਾਂ ਦਾ ਪੂਜਨ ਕੀਤਾ ਜਾਵੇਗਾ | ਪੰਚਾਇਤੀ ਮੰਦਰ ਵਿਖੇ ਪ੍ਰਧਾਨ ਸੁਭਾਸ਼ ਗਰਗ, ਸੈਕਟਰੀ ਸੁਰਿੰਦਰ ਬੰਟੀ, ਚੇਅਰਮੈਨ ਰਾਜ ਕੁਮਾਰ ਰਾਜੀ, ਅਸ਼ਵਨੀ ਸੋਨੀ, ਰਾਕੇਸ਼ ਕੁਮਾਰ ਮਿੱਠਾ, ਅਨਮੋਲ ਜੈਨ, ਦੀਪਕ, ਹਿਮਾਂਸ਼ੂ, ਜੋਨਸ ਕਾਲਾ, ਡਾ: ਸੁਰਿੰਦਰ ਮੋਹਨ, ਲੰਬੂ, ਦੀਪੂ, ਰਾਜ ਕੁਮਾਰ, ਸੋਕੇਸ਼ ਕੁਮਾਰ, ਬੰਟੀ, ਘੁੱਗੀ, ਰਾਕੇਸ਼ ਬਿੱਟੂ, ਸੁਨੀਲ ਸੀਲੀ ਵਲੋਂ ਪੂਜਾ ਅਰਚਨਾ ਕਰਦੇ ਹੋਏ ਦੱਸਿਆ ਗਿਆ ਕਿ ਇਸ ਮੰਦਰ ਵਿਚ ਪਿਛਲੇ ਕਈ ਸਾਲਾਂ ਤੋਂ ਮਾਤਾ ਜਵਾਲਾ ਜੀ ਤੋਂ ਜੋਤ ਲਿਆਂਦੀ ਜਾਂਦੀ ਹੈ ਤੇ ਇਸ ਮੰਦਰ ਵਿਚੋਂ ਵੱਡੀ ਗਿਣਤੀ 'ਚ ਭਗਤਾਂ ਵਲੋਂ ਜੋਤ ਘਰ ਸਥਾਪਤ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ ਸ਼ਾਮ ਆਰਤੀ ਹੁੰਦੀ ਹੈ ਤੇ ਉਨ੍ਹਾਂ ਵਲੋਂ ਮੰਦਰ ਦੇ ਪੁਰਾਣੇ ਸੇਵਾਦਾਰ ਕ੍ਰਿਸ਼ਨ ਸੋਨੀ ਤੇ ਪਿ੍ੰਸੀਪਲ ਧਰਮਵੀਰ ਜਿੰਦਲ ਨੂੰ ਵੀ ਯਾਦ ਕੀਤਾ ਗਿਆ | ਇਸੇ ਤਰ੍ਹਾਂ ਪ੍ਰਾਚੀਨ ਗਊਸ਼ਾਲਾ ਵਿਖੇ ਕੈਸ਼ੀਅਰ ਅਮਰਜੀਤ ਸਿੰਘ ਕਾਲੇਕੇ ਆਦਿ ਵਲੋਂ ਪੂਜਾ ਅਰਚਨਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ |

ਪਿਛਲੀ ਖ਼ਬਰ ਦੀਵਾਨ ਟੋਡਰ ਮੱਲ ਵਿਰਾਸਤੀ ਫਾੳਾੂਡੇਸ਼ਨ ਵਲੋਂ ਪੁਲਾੜਾ ਸਾਹਿਬ ਨੂੰ ਚੈਕ ਦਿੱਤਾ ਅਗਲੀ ਖ਼ਬਰ ਪੰਜਾਬੀਆਂ ਨੇ ਹੜ੍ਹ ਪੀੜਤਾਂ ਨਾਲ ਅਪਣੱਤ ਦੇ ਰਿਸ਼ਤੇ ਗੰਢ ਕੇ ਦੁਨੀਆਂ ਦਾ ਧਿਆਨ ਖਿੱਚਿਆ-ਭੋਲਾ ਸਿੰਘ ਵਿਰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।