ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਵਿਦਿਆਰਥਣਾਂ ਨੇ ਸੰਸਥਾ ਦੇ ਮੁਖੀ ਚਰਨਦੀਪ ਸਿੰਘ (ਡਾ:) ਦੀ ਅਗਵਾਈ ਵਿਚ ਖੇਤਰੀ ਯੁਵਕ ਅਤੇ ਲੋਕ ਮੇਲਾ (ਮਲੇਰਕੋਟਲਾ-ਬਰਨਾਲਾ ਜ਼ੋਨ) 2025-26 ਵਿਚ ਭਾਗ ਲਿਆ | ਜਿਸ ਵਿਚ ਵਿਦਿਆਰਥਣਾਂ ਵਲੋਂ ਕੁਇਜ਼, ਪੰਜਾਬੀ ਲੋਕਧਾਰਾ ਅਤੇ ਸਭਿਆਚਾਰਕ ਕੁਇਜ਼, ਭਾਸ਼ਣ ਕਲਾ, ਕਾਵਿ-ਉਚਾਰਣ, ਕਢਾਈ, ਪੱਖੀ ਬਣਾਉਣਾ, ਗੱੁਡੀਆਂ ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਰੰਗੋਲੀ, ਕਲੇਅ ਮਾਡਲਿੰਗ, ਮੌਕੇ 'ਤੇ ਚਿੱਤਰਕਾਰੀ, ਮਹਿੰਦੀ, ਛਿੱਕੂ ਬਣਾਉਣਾ, ਮਿੱਟੀ ਦੇ ਖਿਡਾਉਣੇ ਬਣਾਉਣਾ, ਖਿੱਦੋ ਬਣਾਉਣਾ, ਇੰਨੂ ਬਣਾਉਣਾ, ਪੋਸਟਰ ਮੇਕਿੰਗ, ਕੋਲਾਜ਼ ਬਣਾਉਣ, ਭਾਸ਼ਣ ਕਲਾ, ਕਾਵਿਤਾ ਉਚਾਰਣ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਅਤੇ ਰਿਵਾਇਤੀ ਲੋਕ-ਗੀਤ (ਲੰਮੀਆਂ ਹੇਕਾਂ ਵਾਲੇ ਗੀਤ) ਵਿਚ ਵਿਚ ਭਾਗ ਲਿਆ | ਵਿਦਿਆਰਥਣਾਂ ਵਲੋਂ ਗੁੱਡੀਆਂ ਪਟੋਲੇ ਬਣਾਉਣ ਵਿਚ ਪਹਿਲਾ ਅਤੇ ਰੰਗੋਲੀ ਬਣਾਉਣ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਸੰਸਥਾ ਦੇ ਮੁਖੀ ਵਲੋਂ ਜੇਤੂ ਵਿਦਿਆਰਥਣਾਂ ਅਤੇ ਸੰਸਥਾ ਦੇ ਯੂਥ ਕੁਆਰਡੀਨੇਟਰ ਡਾ: ਗੁਰਦੀਪ ਕੌਰ ਅਤੇ ਡਿਪਟੀ-ਕੁਆਰਡੀਨੇਟਰ ਪ੍ਰੋ: ਲਵਜੀਤ ਕੌਰ ਨੂੰ ਵਧਾਈ ਦਿੱਤੀ | ਜੇਤੂ ਵਿਦਿਆਰਥਣਾਂ ਇੰਟਰ-ਜ਼ੋਨਲ ਮੁਕਾਬਲਿਆਂ ਵਿਚ ਭਾਗ ਲੈਣਗੀਆਂ | ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |