ਟੱਲੇਵਾਲ, 16 ਅਕਤੂਬਰ (ਸੋਨੀ ਚੀਮਾ)-ਇਲਾਕੇ ਵਿਚ ਸਮਾਜ ਸੇਵਾ ਨੂੰ ਸਮਰਪਿਤ ਡੋਡ ਪਰਿਵਾਰ ਦੇ ਸ: ਕਰਨੈਲ ਸਿੰਘ ਡੋਡ ਯੂ.ਐਸ.ਏ ਵਲੋਂ ਲਗਾਤਾਰ ਸਮਾਜ ਸੇਵਾ ਪਹਿਲ ਕਰਦਿਆਂ ਜਿੱਥੇ ਵੱਡੀ ਪੱਧਰ 'ਤੇ ਵਿਦਿਆਰਥੀਆਂ ਨੂੰ ੳੱੁਚ ਸਿੱਖਿਆ ਤਾਮੀਲ ਕਰਵਾਉਣ ਹਿਤ ਯਤਨ ਪਿਛਲੇ ਲੰਬੇ ਸਮੇਂ ਤੋਂ ਜਾਰੀ ਹਨ, ੳੱੁਥੇ ਸਮੇਂ-ਸਮੇਂ 'ਤੇ ਪਿੰਡ ਦੇ ਸਕੂਲਾਂ ਦੇ ਵਿਦਿਆਰਥੀਆਂ, ਪਿੰਡ ਦੇ ਸਮਾਜ ਸੇਵੀ ਕਾਰਜਾਂ ਤੋਂ ਇਲਾਵਾ ਧਾਰਮਿਕ ਸਥਾਨਾਂ ਦੀ ਸੇਵਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਹਿਤ ਡੋਡ ਪਰਿਵਾਰ ਵਲੋਂ ਸ਼ਲਾਘਾਯੋਗ ਯੋਗਦਾਨ ਪਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਪਿੰਡ ਗਹਿਲ ਦੇ ਗਰਾਉਂਡ ਵਿਖੇ ਸ: ਕਰਨੈਲ ਸਿੰਘ ਡੋਡ ਦਾ ਬਲਵੀਰ ਸਿੰਘ ਮਾਨ ਸਰਪੰਚ, ਪੁਨੀਤ ਸਿੰਘ ਮਾਨ, ਕਰਮਜੀਤ ਸਿੰਘ ਸਿੱਧੂ, ਜਗਰੂਪ ਸਿੰਘ ਪੰਚ, ਬੇਅੰਤ ਸਿੰਘ ਸੰਧੂ, ਪਿ੍ਤਪਾਲ ਸਿੰਘ ਮਾਨ, ਰਾਜਾ ਸਿੰਘ ਡੋਡ, ਮਨਜੋਤ ਸਿੰਘ ਧਾਲੀਵਾਲ, ਜਗਤਾਰ ਸਿੰਘ ਲੈਕਚਰਾਰ, ਕੇਵਲ ਸਿੰਘ ਡੀ.ਪੀ.ਈ, ਜਸਵੰਤ ਸਿੰਘ ਮੈਨੇਜਰ, ਸੰਦੀਪ ਸਿੰਘ ਬਲਾਕ ਰਿਸੋਰਸ ਪਰਸਨ, ਪਰਮਜੀਤ ਕੌਰ ਸੈਂਟਰ ਹੈੱਡ ਟੀਚਰ ਗਹਿਲ, ਹਰਪ੍ਰੀਤ ਸਿੰਘ ਦੀਵਾਨਾ ਨੈਸ਼ਨਲ ਐਵਾਰਡੀ, ਗੁਰਗੀਤ ਸੈਂਟਰ ਹੈੱਡ ਟੀਚਰ, ਹਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਸ਼ਿੰਦਰ ਕੌਰ ਸੈਂਟਰ ਹੈੱਡ ਟੀਚਰ, ਜਸਵੀਰ ਕੌਰ ਸੈਂਟਰ ਹੈੱਡ ਟੀਚਰ, ਅਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਸੁਖਵੀਰ ਸਿੰਘ ਨੈਸ਼ਨਲ ਐਵਾਰਡੀ, ਜਗਰਾਜ ਸਿੰਘ ਭੱਠਲ, ਪਰਮਜੀਤ ਕੌਰ, ਬੱਗਾ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਭੋਤਨਾ, ਸੁਖਵਿੰਦਰ ਸਿੰਘ ਚੇਅਰਮੈਨ, ਭੁਪੇਸ਼ ਕੁਮਾਰ, ਅਜੀਤ ਸਿੰਘ ਪ੍ਰਧਾਨ ਆਦਿ ਨੇ ਸਾਂਝੇ ਤੌਰ 'ਤੇ ਸਨਮਾਨ ਕੀਤਾ |