18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਲਈ ਪ੍ਰਵਾਸੀ ਭਾਰਤੀ ਸੁਨੀਲ ਗੋਇਲ ਨੇ ਦਿੱਤਾ ਇਕ ਲੱਖ ਰੁਪਏ ਦਾ ਦਾਨ

ਅਜੀਤ ਡੈਸਕ 20-10-2025
ਤਪਾ ਮੰਡੀ, 19 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਬਾਬਾ ਮੱਠ ਦੇ ਕੋਲ ਭਗਵਾਨ ਸ੍ਰੀ ਪਰਸ਼ੂ ਰਾਮ ਦਾ ਮੰਦਿਰ ਬ੍ਰਾਹਮਣ ਸਭਾ ਵਲੋਂ ਨਗਰ ਦੇ ਸਹਿਯੋਗ ਨਾਲ ਬਣਵਾਇਆ ਜਾ ਰਿਹਾ ਹੈ ਜਿਸ ਵਿਚ ਹਰ ਭਾਈਚਾਰੇ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ | ਜਿਸ 'ਤੇ ਚੱਲਦਿਆਂ ਆੜ੍ਹਤੀਆ ਸ਼ੰਕਰ ਲਾਲ ਅਤੇ ਮਦਨ ਲਾਲ ਮੰਨੀ ਸੇਠ ਦੇ ਭਾਣਜੇ ਸੁਨੀਲ ਕੁਮਾਰ ਗੋਇਲ ਅਮਰੀਕਾ ਵਲੋਂ ਇਕ ਲੱਖ ਰੁਪਿਆ ਯਸ਼ਪਾਲ ਗੋਲਡੀ ਬਿਆਸ ਦੇ ਸਹਿਯੋਗ ਨਾਲ ਮੰਦਿਰ ਦੀ ਉਸਾਰੀ ਲਈ ਦਿੱਤਾ ਗਿਆ | ਇਸ ਮੌਕੇ ਬ੍ਰਾਹਮਣ ਭਾਈਚਾਰੇ ਦੇ ਮੇਲਾ ਕਾਲੀਆ, ਵਿਜੇ ਦੈਂਤ, ਸੁਖਪ੍ਰੀਤ ਸ਼ਰਮਾ ਅਤੇ ਅਸ਼ੋਕ ਕੁਮਾਰ ਸ਼ਰਮਾ ਆਦਿ ਨੇ ਸੁਨੀਲ ਕੁਮਾਰ ਗੋਇਲ ਅਮਰੀਕਾ, ਮਦਨ ਲਾਲ ਮੰਨੀ ਸੇਠ, ਸ਼ੰਕਰ ਲਾਲ ਤੋਂ ਇਲਾਵਾ ਯਸ਼ਪਾਲ ਗੋਲਡੀ ਵਿਆਸ ਦਾ ਧੰਨਵਾਦ ਕੀਤਾ | ਇਸ ਮੌਕੇ ਬਿੰਦਰ ਸ਼ਰਮਾ, ਨਿੱਕਾ ਸ਼ਰਮਾ, ਯਾਦਵਿੰਦਰ ਸ਼ਰਮਾ, ਪੰਡਿਤ ਪ੍ਰੀਤਮ ਸ਼ਰਮਾ ਤੋਂ ਇਲਾਵਾ ਬ੍ਰਾਹਮਣ ਭਾਈਚਾਰਾ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਵਲੋਂ ਦੀਵਾਲੀ 'ਤੇ ਖ਼ੁਸ਼ੀਆਂ ਵੰਡਣ ਦੀ ਮੁਹਿੰਮ ਚਲਾਈ ਅਗਲੀ ਖ਼ਬਰ ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।