ਸ਼ਹਿਣਾ, 23 ਅਕਤੂਬਰ (ਸੁਰੇਸ਼ ਗੋਗੀ)-ਆਗਾਜ਼ ਆਈਲੈਟਸ ਸੈਂਟਰ ਪੱਖੋ ਕੈਂਚੀਆਂ ਵਿਦੇਸ਼ ਜਾਣ ਦੇ ਚਾਹਵਾਨ ਲੜਕੇ-ਲੜਕੀਆਂ ਦੇ ਸੁਪਨੇ ਲਗਾਤਾਰ ਪੂਰੇ ਕਰਨ ਵਿਚ ਸਹਾਇਤਾ ਕਰ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਆਗਾਜ਼ ਆਇਲਟਸ ਸੈਂਟਰ ਦੇ ਐਮ.ਡੀ ਗੁਰਸੇਵਕ ਸਿੰਘ ਮਾਨ ਤੇ ਗੁਰਬਚਨ ਸਿੰਘ ਮਾਨ ਨੇ ਦੱਸਿਆ ਕਿ ਵਿਦੇਸ਼ ਜਾਣ 'ਤੇ ਪਾਬੰਦੀ ਲੱਗਣ ਦਾ ਬੇਲੋੜਾ ਰੌਲਾ ਪਾਇਆ ਜਾ ਰਿਹਾ ਹੈ, ਜਦਕਿ ਚੰਗੀ ਐਜੂਕੇਸ਼ਨ ਅਤੇ ਆਇਲਟਸ ਜਾਂ ਪੀ.ਟੀ.ਈ ਵਿਚੋਂ ਚੰਗੇ ਸਕੋਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਾਡੀ ਸੰਸਥਾ ਰਾਹੀਂ ਲਗਾਤਾਰ ਵਿਦੇਸ਼ਾਂ ਵੱਲ ਆਪਣੇ ਸੁਪਨੇ ਪੂਰੇ ਕਰਨ ਲਈ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਦੇਸ਼ ਜਾਣ ਦੀ ਨੌਜਵਾਨ ਵਰਗ ਦੀ ਵੱਡੀ ਚਾਹਤ ਦੇਖ ਕੇ ਅਣਜਾਣ ਅਤੇ ਇਸ ਕਿੱਤੇ ਵਿਚ ਅਨਾੜੀ ਵਿਅਕਤੀ ਘੁਸਪੈਠ ਕਰ ਗਏ | ਜਿਨ੍ਹਾਂ ਨੇ ਨੌਜਵਾਨ ਵਰਗ ਦਾ ਵੱਡੀ ਗਿਣਤੀ ਵਿਚ ਭਵਿੱਖ ਖ਼ਰਾਬ ਕੀਤਾ ਅਤੇ ਸਮਾਂ ਤੇ ਪੈਸੇ ਦੀ ਬਰਬਾਦੀ ਵੀ ਕੀਤੀ, ਪਰ ਅਜੋਕੇ ਸਮੇਂ ਦੌਰਾਨ ਕਾਨੂੰਨ ਅਨੁਸਾਰ ਅਤੇ ਵਿਦੇਸ਼ਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਇਮੀਗੇ੍ਰਸ਼ਨ ਸੈਂਟਰ ਹੀ ਨੌਜਵਾਨ ਵਰਗ ਨੂੰ ਵਿਦੇਸ਼ ਜਾਣ ਲਈ ਚੰਗੀ ਕੋਚਿੰਗ ਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਦੌਰਾਨ ਮਹਿਕ ਸਿੰਘ ਪਿੰਡ ਢਿੱਲਵਾਂ ਨੇ ਪੀ.ਟੀ.ਈ ਵਿਚੋਂ 74 ਸਕੋਰ ਪ੍ਰਾਪਤ ਕੀਤੇ ਹਨ ਅਤੇ ਬਲਵਿੰਦਰ ਕੌਰ ਪਤਨੀ ਜਸਕੀਰਤ ਸਿੰਘ ਪਿੰਡ ਮੱਲੀਆਂ ਨੇ ਓਵਰ ਆਲ 6 ਬੈਂਡ ਪ੍ਰਾਪਤ ਕੀਤੇ ਹਨ | ਇਸ ਮੌਕੇ ਜਗਵਿੰਦਰ ਸਿੰਘ ਮਾਨ ਕੈਨੇਡੀਅਨ, ਮਨਦੀਪ ਸਿੰਘ, ਕੁਲਦੀਪ ਸਿੰਘ ਵੀਜ਼ਾ ਕੌਂਸਲਰ, ਜਸ਼ਨਦੀਪ ਕੌਰ, ਕੁਲਦੀਪ ਸਿੰਘ ਪੀ.ਟੀ.ਈ ਅਧਿਆਪਕ, ਕੁਲਵਿੰਦਰ ਕੌਰ ਤੇ ਮਾਨਸੀ ਆਦਿ ਵੀ ਹਾਜ਼ਰ ਸਨ |