21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਿੰਡ ਠੁੱਲੀਵਾਲ ਦੇ ਨÏਜਵਾਨ ਵਲੋਂ ਮੈਲਬÏਰਨ ਦਾ 2 ਰੋਜ਼ਾ ਸਭ ਤੋਂ ਵੱਡਾ ਭੰਗੜਾ ਮੁਕਾਬਲਾ ਕੱਲ੍ਹ ਤੋਂ ਸ਼ੁਰੂ <br/>

ਪੀ.ਡੀ.ਐੱਫ਼.ਏ. ਦੇ ਸੰਸਥਾਪਕ ਭੰਗੜਾ ਕੋਚ ਪਲਵਿੰਦਰ ਸਿੰਘ ਠੁੱਲੀਵਾਲ¢ <br/> 24-10-2025
ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ (ਬਰਨਾਲਾ) ਦੇ ਜੰਮਪਲ ਪ੍ਰਸਿੱਧ ਭੰਗੜਾ ਕੋਚ ਪਲਵਿੰਦਰ ਸਿੰਘ ਠੁੱਲੀਵਾਲ ਵਲੋਂ ਆਪਣੇ ਸਹਿਯੋਗੀ ਰੋਹਿਤ ਸ਼ਰਮਾ ਨਾਲ ਸੱਤ ਸਮੁੰਦਰੋਂ ਪਾਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਦੀ ਲੜੀ ਤਹਿਤ ਆਪਣੀ ਸੰਸਥਾ ਪੰਜਾਬੀ ਫੋਕ ਡਾਂਸ ਅਕੈਡਮੀ ਅਸਟ੍ਰੇਲੀਆ ਵਲੋਂ ਆਸਟ੍ਰੇਲੀਆ ਦੇ ਸ਼ਹਿਰ ਮੈਲਬÏਰਨ 'ਚ 147-155 ਹੋਗਨ ਰੋਡ, ਹÏਪਰ ਕਰਾਸਿੰਗ ਵਿਖੇ 25 ਅਤੇ 26 ਅਕਤੂਬਰ 2025 ਨੂੰ ਪੀ.ਡੀ.ਐੱਫ਼.ਏ. ਭੰਗੜਾ ਕੱਪ 2025 ਕਰਵਾਇਆ ਜਾ ਰਿਹਾ ਹੈ¢ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਮੈਲਬੋਰਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦੋ ਰੋਜ਼ਾ ਭੰਗੜਾ ਮੁਕਾਬਲਾ ਹੋਵੇਗਾ ¢ ਇਸ ਦÏਰਾਨ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 25 ਟੀਮਾਂ ਭਾਗ ਲੈਣਗੀਆਂ¢ ਇਸ ਮÏਕੇ ਹੋਣ ਵਾਲੀਆਂ 35 ਪੇਸ਼ਕਾਰੀਆਂ 'ਚ ਗਿੱਧੇ ਭੰਗੜੇ ਤੋਂ ਇਲਾਵਾ ਸੱਭਿਆਚਾਰਕ ਗੀਤ-ਸੰਗੀਤ ਅਤੇ ਵਿਸ਼ੇਸ਼ ਪੰਜਾਬੀ ਪਹਿਰਾਵੇ ਦੇ ਮੁਕਾਬਲੇ ਵੀ ਹੋਣਗੇ¢ ਪ੍ਰਬੰਧਕ ਪਲਵਿੰਦਰ ਸਿੰਘ ਠੁੱਲੀਵਾਲ ਅਤੇ ਰੋਹਿਤ ਸ਼ਰਮਾ ਦੱਸਦੇ ਹਨ, ਉਨ੍ਹਾਂ ਦਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣਾ ਹੈ¢ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨ¢

ਪਿਛਲੀ ਖ਼ਬਰ ਆਗਾਜ਼ ਆਈਲਟਸ ਸੈਂਟਰ ਦੀ ਇਕ ਹੋਰ ਵਿਦਿਆਰਥਣ ਨੇ ਕੀਤੇ ਸ਼ਾਨਦਾਰ ਸਕੋਰ ਪ੍ਰਾਪਤ ਅਗਲੀ ਖ਼ਬਰ ਕਾਂਗਰਸ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਉਲੀਕੀ ਜਾਵੇਗੀ-ਸਰਬਜੀਤ ਸਿੰਘ ਸਰਬੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।