ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ)-ਬੀਤੇ ਦਿਨ ਤੇਜ਼ ਬਾਰਸ਼ ਕਾਰਨ ਪਿੰਡ ਖਿਆਲੀ ਵਿਖੇ ਇਕ ਗ਼ਰੀਬ ਪਰਿਵਾਰ ਦੇ ਦੋ ਅਨਾਥ ਭਰਾਵਾਂ ਗੁਰਵਿੰਦਰ ਸਿੰਘ, ਬਲਜੀਤ ਸਿੰਘ ਦਾ ਘਰ ਢਹਿ ਢੇਰੀ ਹੋ ਗਿਆ ਸੀ | ਇਸ ਬਿਪਤਾ ਦੀ ਘੜੀ ਵਿਚ ਪਿੰਡ ਦੇ ਦਾਨੀ ਸੱਜਣਾਂ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਤੇ ਸਮੂਹ ਐਨ.ਆਈ.ਆਰ ਵੀਰਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਘਰ ਦੀ ਮੁੜ ਉਸਾਰੀ ਦਾ ਬੀੜਾ ਚੁੱਕਿਆ ਗਿਆ | ਲੰਬੀ ਮਿਹਨਤ ਸਦਕਾ ਮੁਹਤਬਰਾਂ ਦੀ ਅਗਵਾਈ ਹੇਠ ਮਕਾਨ ਦਾ ਲੈਂਟਰ ਪਾਇਆ ਗਿਆ | ਕਬੱਡੀ ਕੁਮੈਂਟੇਟਰ ਲੱਖਾ ਖਿਆਲੀ ਨੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਦੇ ਉੱਦਮ ਨਾਲ ਹੁਣ ਘਰ ਦਾ ਲੈਂਟਰ ਪੈ ਚੁੱਕਿਆ ਹੈ | ਪਲੱਸਤਰ, ਗੇਟ, ਬਾਰੀਆ ਦਾ ਕੰਮ ਮੁਕੰਮਲ ਕਰਨ ਲਈ ਹੋਰ ਸਹਿਯੋਗ ਦੀ ਲੋੜ ਹੈ | ਉਨ੍ਹਾਂ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਇਸ ਅਨਾਥ ਬੱਚਿਆਂ ਦੇ ਮਕਾਨ ਨੂੰ ਮੁਕੰਮਲ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ |