12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪਹਿਲੀ ਲੜਕੀਆਂ ਦੀ ਅਥਲੈਟਿਕਸ ਲੀਗ 10 ਤੇ 11 ਨੂੰ <br/>

ਅਜੀਤ ਡੈਸਕ 05-11-2025
ਬਰਨਾਲਾ, 4 ਨਵੰਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਵਿਚ ਪਹਿਲੀ ਲੜਕੀਆਂ ਦੀ ਅਥਲੈਟਿਕਸ ਲੀਗ 10 ਤੇ 11 ਨਵੰਬਰ ਨੂੰ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਐਸੋਸੀਏਸ਼ਨ ਦੇ ਸੈਕਟਰੀ ਡਾ: ਸੁਖਰਾਜ ਸਿੰਘ ਬਾਠ ਨੇ ਦਿੱਤੀ ਤੇ ਦੱਸਿਆ ਕਿ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਯੂਥ ਅਫੇਅਰ ਅਤੇ ਭਾਰਤੀ ਅਥਲੈਟਿਕਸ ਫੈਡਰੇਸ਼ਨ ਵਲੋਂ ਸਾਂਝੇ ਤੌਰ 'ਤੇ ਲੜਕੀਆਂ ਦੀ ਖੇਡਾਂ ਵਿਚ ਭਾਗੀਦਾਰੀ ਵਧਾਉਣ ਲਈ ਪੂਰੇ ਦੇਸ਼ ਵਿਚ ਅਥਲੈਟਿਕਸ ਦੀ ਲੜਕੀਆਂ ਦੀ ਲੀਗ ਕਰਵਾਈ ਜਾ ਰਹੀ ਹੈ | ਇਸ ਲੀਗ ਵਿਚ ਛੋਟੀ ਉਮਰ ਦੀਆਂ ਲੜਕੀਆਂ ਦੀ ਪ੍ਰਤਿਭਾ ਪਛਾਣ ਕਰਨ ਲਈ ਅਥਲੈਟਿਕਸ ਮੀਟ ਕਰਵਾਈ ਜਾਣੀ ਹੈ | ਐਸੋਸੀਏਸ਼ਨ ਦੇ ਮੁੱਖ ਅਥਲੈਟਿਕਸ ਕੋਚ ਜਸਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਲੀਗ ਵਿਚ 14 ਸਾਲ ਅਤੇ 16 ਸਾਲ ਉਮਰ ਵਰਗ ਵਿਚ ਮੁਕਾਬਲੇ ਕਰਵਾਏ ਜਾਣਗੇ | ਜਿਸ ਵਿਚ ਟਰੈਥਲੋਨ-ਏ ਵਿਚ 60 ਮੀਟਰ, ਦੌੜ, ਲੰਬੀ ਛਾਲ ਅਤੇ ਉੱਚੀ ਛਾਲ, ਟਰੈਥਲੋਨ-ਬੀ. ਵਿਚ 60 ਮੀਟਰ ਲੰਬੀ ਛਾਲ ਅਤੇ 1 ਕਿੱਲੋ ਦਾ ਗੋਲਾ ਦੋਨੋਂ ਹੱਥਾਂ ਨਾਲ ਸਿਰ ਉੱਪਰ ਤੋਂ ਪਿੱਛੇ ਵੱਲ ਸੁੱਟਣਾ, ਟਰਾਈਥਲੋਨ-ਸੀ ਵਿਚ 60 ਮੀਟਰ ਦੌੜ, ਲੰਬੀ ਛਾਲ ਅਤੇ 600 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਤੋਂ ਇਲਾਵਾ ਬੱਚਿਆਂ ਨੇਜਾ ਸੁੱਟਣ ਦੇ ਮੁਕਾਬਲੇ ਕਰਵਾਏ ਜਾਣੇ ਹਨ | 16 ਸਾਲ ਉਮਰ ਵਰਗ ਵਿਚ 60 ਮੀਟਰ, 600 ਮੀਟਰ ਉੱਚੀ ਛਾਲ (ਸੀਜ਼ਨ ਸਟਾਈਲ) 5 ਮੀਟਰ ਤੋਂ ਲੰਬੀ ਛਾਲ ਲਗਾਉਣਾ, ਡਿਸਕਸ ਥਰੋ ਜਾਂ ਗੋਲਾ ਸੁੱਟਣਾ (3 ਕਿੱਲੋ, ਲੜਕੇ 4 ਕਿੱਲੋ), 10 ਮੀਟਰ ਤੋਂ ਜੈਵਲਿਨ ਸੁੱਟਣ (500 ਗਰਾਮ, ਲੜਕੇ 600 ਗਰਾਮ) ਦੇ ਮੁਕਾਬਲੇ ਕਰਵਾਏ ਜਾਣੇ ਹਨ |

ਪਿਛਲੀ ਖ਼ਬਰ ਸਕੂਲਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਪੰਜਾਬ ਐੱਸ.ਸੀ. ਕਮਿਸ਼ਨ ਮੈਂਬਰ ਰੁਪਿੰਦਰ ਸਿੰਘ ਸ਼ੀਤਲ ਨੇ ਰਾਜਾ ਵੜਿੰਗ ਵਲੋਂ ਵਰਤੀ ਗਈ ਸ਼ਬਦਾਵਲੀ ਦੀ ਕੀਤੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।