29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮਹਿਲ ਕਲਾਂ ਦੇ ਬਾਜ਼ਾਰ ’ਚ ਪਾਣੀ ਨਿਕਾਸੀ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਵੇਗੀ ਹੱਲ

ਮਹਿਲ ਕਲਾਂ, 28 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਦੇ ਮੁੱਖ ਬਾਜ਼ਾਰ ਵਿਚ ਦਹਾਕਿਆਂ ਤੋਂ ਲਟਕ ਰਹੀ ਗੰਦੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਜਾ ਰਿਹਾ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਜਾਰੀ ਕੀਤੀ ਗਈ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਇੱਥੇ ਸੀਵਰੇਜ ਪਾਉਣ ਦਾ ਅਹਿਮ ਕੰਮ ਸ਼ੁਰੂ ਹੋ ਗਿਆ ਹੈ।

ਅਜੀਤ ਡੈਸਕ 29-09-2026
ਮਹਿਲ ਕਲਾਂ, 28 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਦੇ ਮੁੱਖ ਬਾਜ਼ਾਰ ਵਿਚ ਦਹਾਕਿਆਂ ਤੋਂ ਲਟਕ ਰਹੀ ਗੰਦੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਜਾ ਰਿਹਾ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਜਾਰੀ ਕੀਤੀ ਗਈ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਇੱਥੇ ਸੀਵਰੇਜ ਪਾਉਣ ਦਾ ਅਹਿਮ ਕੰਮ ਸ਼ੁਰੂ ਹੋ ਗਿਆ ਹੈ। ਸਰਪੰਚ ਬੀਬੀ ਕਿਰਨਾ ਰਾਣੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਦੀ ਦੇਖ-ਰੇਖ ਹੇਠ ਸ਼ੁਰੂ ਹੋਏ ਇਸ ਕਾਰਜ ਦਾ ਰਸਮੀ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਖ਼ੁਦ ਪਹੁੰਚ ਕੇ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਕਸਬੇ ਵਿਚ ਬਾਜ਼ਾਰ ਸਥਾਪਤ ਹੋਣ ਦੇ ਸਮੇਂ ਤੋਂ ਹੀ ਲੋਕ ਪਾਣੀ ਦੀ ਨਿਕਾਸੀ ਦੀ ਘਾਟ ਨਾਲ ਜੂਝ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਤੌਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਇਸ ਸੀਵਰੇਜ ਲਾਈਨ ਦੇ ਮੁਕੰਮਲ ਹੋਣ ਨਾਲ ਜਿੱਥੇ ਸੈਂਕੜੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਬਰਸਾਤ ਦੇ ਦਿਨਾਂ ਵਿਚ ਦੁਕਾਨਾਂ ਅੱਗੇ ਪਾਣੀ ਭਰਨ ਦੀ ਸਮੱਸਿਆ ਵੀ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਇਸ ਦੌਰਾਨ ਸਰਪੰਚ ਬੀਬੀ ਕਿਰਨਾ ਰਾਣੀ ਅਤੇ ਯੂਥ ਆਗੂ ਅਰੁਣ ਕੁਮਾਰ ਬਾਂਸਲ ਨੇ ਵਿਧਾਇਕ ਪੰਡੋਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਕੰਮ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਸਥਾਨਕ ਦੁਕਾਨਦਾਰਾਂ ਨੂੰ ਕੰਮ ਦੌਰਾਨ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਵਿਧਾਇਕ ਪੰਡੋਰੀ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਬ-ਧਰਮ ਗਊਸ਼ਾਲਾ ਦੇ ਪ੍ਰਧਾਨ ਬਾਬੂ ਵਿਜੈ ਕੁਮਾਰ ਬਾਂਸਲ ਅਤੇ ਯੂਥ ਆਗੂ ਅਰੁਣ ਕੁਮਾਰ ਬਾਂਸਲ ਵਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਿੰਦਰ ਸਿੰਘ ਪੀ.ਏ., ਦਿਲਬਾਗ ਸਿੰਘ ਮਹਿਲ ਕਲਾਂ, ਦਰਸ਼ਨ ਸਿੰਘ ਫ਼ੌਜੀ, ਪੰਚ ਰਾਜੂ ਸਿੰਘ, ਪਰਮਜੀਤ ਸਿੰਘ, ਸ਼ੰਕਰ ਸੇਠਪਾਲ, ਦੀਪੂ ਮਿੱਤਲ, ਮਲਕੀਤ ਸਿੰਘ ਮੀਤਾ, ਗੁਰਜੰਟ ਸਿੰਘ ਜੰਟਾ, ਜਗਦੀਸ਼ ਸਿੰਘ ਪੰਨੂੰ, ਬਲਬੀਰ ਸਿੰਘ ਮੂੰਮ, ਮਲਕੀਤ ਸਿੰਘ ਗੋਲਾ ਅਤੇ ਕਰਮ ਸਿੰਘ ਏਜੰਟ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ‘ਸਾਡਾ ਮਿਸ਼ਨ-ਸਾਡਾ ਰੁਜ਼ਗਾਰ-ਸਾਡਾ ਅਧਿਕਾਰ’ ਵਜੋਂ ਮਨਾਉਣ ਦਾ ਫ਼ੈਸਲਾ ਅਗਲੀ ਖ਼ਬਰ ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਹਤਾਸ਼ਾ ਦਾ ਨਤੀਜਾ-ਨੀਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।