29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅੱਧੇ ਘੰਟੇ ਦੀ ਬਰਸਾਤ ਨੇ ਮੰਡੀ ਨੂੰ ਫਿਰ ਛੱਪੜ ਦੇ ਰੂਪ ’ਚ ਕੀਤਾ ਤਬਦੀਲ

ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)- ਅੱਧੇ ਘੰਟੇ ਦੀ ਬਰਸਾਤ ਨੇ ਇਕ ਵਾਰ ਫਿਰ ਮੰਡੀ ਧਨੌਲਾ ਨੂੰ ਛੱਪੜ ਦੇ ਰੂਪ ਵਿਚ ਤਬਦੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਚੋਣ ਤੋਂ ਬਾਅਦ ਭਾਵੇਂ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਆਰਜ਼ੀ ਪ੍ਰਬੰਧ ਕਰ ਕੇ ਪਾਣੀ ਨੂੰ ਨਿਕਾਸ ਕਰਨ ਲਈ ਯਤਨ ਕੀਤੇ ।

ਅਜੀਤ ਡੈਸਕ 29-09-2026
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)- ਅੱਧੇ ਘੰਟੇ ਦੀ ਬਰਸਾਤ ਨੇ ਇਕ ਵਾਰ ਫਿਰ ਮੰਡੀ ਧਨੌਲਾ ਨੂੰ ਛੱਪੜ ਦੇ ਰੂਪ ਵਿਚ ਤਬਦੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਚੋਣ ਤੋਂ ਬਾਅਦ ਭਾਵੇਂ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਆਰਜ਼ੀ ਪ੍ਰਬੰਧ ਕਰ ਕੇ ਪਾਣੀ ਨੂੰ ਨਿਕਾਸ ਕਰਨ ਲਈ ਯਤਨ ਕੀਤੇ । ਪ੍ਰੰਤੂ ਜਦ ਤੱਕ ਕਾਗ਼ਜ਼ਾਂ ਵਿਚ ਬਰਸਾਤੀ ਲਾਈਨ ਦੇ ਨਾਂਅ ਨਾਲ ਦਰਜ ਦੋ ਫੁੱਟੀ ਸੀਵਰੇਜ ਲਾਈਨ ਨਵੇਂ ਸਿਰਿਓਂ ਪਾ ਕੇ ਪਾਣੀ ਨੂੰ ਦੂਸਰੀ ਟਿਊਬਵੈੱਲ ਮੋਟਰ ਰਾਹੀਂ ਨਿਕਾਸ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਹਾਲਾਤ ਸੁਧਰਨ ਦੀ ਕੋਈ ਸੰਭਾਵਨਾ ਨਹੀਂ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਉਚੇਚੇ ਤੌਰ ’ਤੇ ਧਨੌਲਾ ਮੰਡੀ ਪੁੱਜੇ ਗੁਰਮੀਤ ਸਿੰਘ ਮੀਤ ਹੇਅਰ ਨੇ ਧਰਮਿੰਦਰ ਸਿੰਘ ਧੰਨਾ ਨੂੰ ਇਹ ਗੱਲ ਆਖੀ ਸੀ ਕਿ ਇਸ ਬਰਸਾਤੀ ਲਾਈਨ ਦਾ ਐਸਟੀਮੇਟ ਬਣਵਾ ਕੇ ਇਸ ਨੂੰ ਨਵੇਂ ਸਿਰਿਓਂ ਪਾ ਕੇ ਚਾਲੂ ਕਰੋ। ਇਸ ਦੇ ਖੂਹ ਨੂੰ ਚਾਲੂ ਕਰਨ ਲਈ ਜੋ ਜੋ ਅੜਿੱਕੇ ਹਨ, ਉਹ ਮੇਰੇ ਨਾਲ ਸਾਂਝੇ ਕਰੋ, ਤਾਂ ਕਿ ਇਸ ਮਸਲੇ ਦਾ ਸਾਰਥਿਕ ਹੱਲ ਕੀਤਾ ਜਾ ਸਕੇ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਵੇਂ 50 ਲੱਖ ਰੁਪਿਆ ਖਰਚਾ ਆਵੇ ਇਸ ਕੰਮ ਨੂੰ ਸਿਰੇ ਲਾ ਕੇ ਹੀ ਦਮ ਲਿਆ ਜਾਵੇ। ਉਨ੍ਹਾਂ ਧਰਮਿੰਦਰ ਸਿੰਘ ਨੂੰ ਤੁਰੰਤ ਐਸਟੀਮੇਟ ਬਣਾ ਕੇ ਭੇਜਣ ਬਾਰੇ ਹਦਾਇਤ ਕੀਤੀ ਸੀ। ਮੰਡੀ ਨਿਵਾਸੀ ਨਗਰ ਕੌਂਸਲ ਦੇ ਮਤਾ ਪਾਉਣ ਦੀ ਉਡੀਕ ਕਰ ਰਹੇ ਹਨ। ਪ੍ਰੰਤੂ ਅੱਜ ਡਾਕਖ਼ਾਨੇ ਵਾਲੀ ਗਲੀ, ਡਾਕਟਰ ਸਰਾਜ ਘਨੌਰ ਵਾਲੀ ਗਲੀ ਅਤੇ ਮੇਨ ਬਾਜ਼ਾਰ ਡੇਢ ਤੋਂ ਦੋ ਫੁੱਟ ਪਾਣੀ ਵਿਚ ਘਿਰਿਆ ਨਜ਼ਰ ਆਇਆ। ਮੰਡੀ ਨਿਵਾਸੀਆਂ ਦੀ ਧਰਮਿੰਦਰ ਸਿੰਘ ਧੰਨਾ ਪਾਸੋਂ ਪੁਰਜ਼ੋਰ ਮੰਗ ਹੈ ਕਿ ਬਰਸਾਤੀ ਲਾਈਨ ਵਾਲੇ ਰਕਬੇ ਦਾ ਐਸਟੀਮੇਟ ਬਣਵਾ ਕੇ ਦੋ ਫੁੱਟੀ ਪਾਈਪਲਾਈਨ ਢਿਲਵਾ ਪੱਤੀ ਤੋਂ ਬਰਸਾਤੀ ਲਾਈਨ ਤੱਕ ਪਾਈ ਜਾਵੇ ਅਤੇ ਨਿਕਾਸੀ ਦੇ ਤੁਰੰਤ ਸਾਰਥਿਕ ਹੱਲ ਕਰਨ ਲਈ ਪ੍ਰਬੰਧ ਕੀਤੇ ਜਾਣ।
ਪਿਛਲੀ ਖ਼ਬਰ ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਹਤਾਸ਼ਾ ਦਾ ਨਤੀਜਾ-ਨੀਟਾ ਅਗਲੀ ਖ਼ਬਰ ਧਨੌਲਾ ਦੇ ਸਾਈਕਲ ਮਕੈਨਿਕ ਦੀ ਮ੍ਰਿਤਕ ਦੇਹ ਬੁਗਰਾਂ ਨਹਿਰ ਤੋਂ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।