13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਏ.ਐੱਸ.ਆਈ. ਰਾਜਿੰਦਰ ਸਿੰਘ ਰਾਜਾ ਮਾਨ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਟ <br/>

ਭੋਗ ਮੌਕੇ ਸੰਬੋਧਨ ਕਰਦੇ ਹੋਏ ਜਸਵੀਰ ਸਿੰਘ ਸੁਖਪੁਰ ਦੇ ਹਾਜ਼ਰੀਨ | ਤਸਵੀਰ : ਸੁਰੇਸ਼ ਗੋਗੀ <br/> 05-11-2025
ਸ਼ਹਿਣਾ, 4 ਨਵੰਬਰ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਦੇ ਜੰਮਪਲ ਅਤੇ ਪੰਜਾਬ ਪੁਲਿਸ ਦੇ ਏ.ਐਸ.ਆਈ ਰਾਜਿੰਦਰ ਸਿੰਘ ਰਾਜਾ ਮਾਨ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਸੁਖਪੁਰਾ ਵਿਖੇ ਹੋਈ | ਇਸ ਮੌਕੇ ਗਿਆਨੀ ਹੰਸਾ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਜਸਵੀਰ ਸਿੰਘ ਸੀਰਾ ਬਲਾਕ ਪ੍ਰਧਾਨ ਬੀ.ਕੇ.ਯੂ ਕਾਦੀਆਂ ਨੇ ਕਿਹਾ ਕਿ ਰਾਜਿੰਦਰ ਸਿੰਘ ਰਾਜਾ ਸਾਧੂ ਸੁਭਾਅ ਦਾ ਮਾਲਕ ਸੀ | ਜਿਸ ਵਿਚ ਪੁਲਿਸੀਆਂ ਪਣ ਦੀ ਭੋਰਾ ਵੀ ਝਲਕ ਨਹੀਂ ਸੀ ਅਤੇ ਹਰ ਇਕ ਨਾਲ ਆਪਣੇ ਪਣ ਨਾਲ ਪੇਸ਼ ਆਉਣਾ ਉਸ ਦੇ ਚੰਗੇ ਗੁਣਾਂ ਦੀ ਨਿਸ਼ਾਨੀ ਸੀ | ਸੀਰਾ ਪ੍ਰਧਾਨ ਨੇ ਕਿਹਾ ਕਿ ਰਾਜਿੰਦਰ ਸਿੰਘ ਰਾਜਾ ਇਕ ਲਾਇਕ ਪੱੁਤਰ, ਚੰਗਾ ਪਿਤਾ ਅਤੇ ਉਸ ਤੋਂ ਵੱਧ ਇਕ ਵਧੀਆਂ ਇਨਸਾਨ ਸੀ | ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ, ਅਰੁਣਪ੍ਰਤਾਪ ਸਿੰਘ ਢਿੱਲੋਂ ਪੱੁਤਰ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਗੁਰਤੇਜ ਸਿੰਘ ਸੰਧੂ, ਰਾਜਵਿੰਦਰ ਸਿੰਘ ਸੀਤਲ, ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਡਕੌਂਦਾ, ਜਥੇਦਾਰ ਭਗਵਾਨ ਸਿੰਘ ਭਾਨਾ, ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ, ਜਸਵੀਰ ਸਿੰਘ ਏ.ਐਸ.ਆਈ, ਮਿਹਰ ਚੰਦ ਏ.ਐਸ.ਆਈ, ਗੁਰਚਰਨ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਗੁਰਜੰਟ ਸਿੰਘ ਡੇਅਰੀ ਵਾਲੇ, ਸੁਰਜੀਤ ਸਿੰਘ ਮਾਨ, ਪਰਮਜੀਤ ਸਿੰਘ ਸੈਕਟਰੀ ਸੰਤਪੁਰਾ, ਕਰਨੈਲ ਸਿੰਘ ਪ੍ਰਧਾਨ, ਗੁਰਬਚਨ ਸਿੰਘ ਥਾਣੇਦਾਰ, ਸੁਖਵਿੰਦਰ ਸਿੰਘ ਕਾਕਾ ਮੌੜ, ਅਮਰਜੀਤ ਕੁਮਾਰ, ਡਾ. ਹਰਪਾਲ ਸਿੰਘ ਪਾਲੀ, ਮਨਸਾ ਸਿੰਘ, ਸੁਖਪਾਲ ਸਿੰਘ ਮਾਲੀ, ਅੰਗਰੇਜ਼ ਸਿੰਘ ਮਾਨ, ਕਰਨੈਲ ਸਿੰਘ ਪ੍ਰਧਾਨ, ਬੇਅੰਤ ਸਿੰਘ ਥਾਣੇਦਾਰ, ਸੁਖਵੀਰ ਸਿੰਘ ਖੀਰਾ, ਕੌਰ ਸਿੰਘ ਸੰਤਪੁਰਾ, ਸੁਖਵਿੰਦਰ ਸਿੰਘ ਭੋਲਾ, ਸਰਪੰਚ ਬਲਜਿੰਦਰ ਸਿੰਘ ਮੰਗਾ, ਸੁਖਦੇਵ ਰਾਮ, ਭੀਮ ਸਿੰਘ ਨਿੰਮਵਾਲਾ, ਲਾਲ ਸਿੰਘ ਦਰਾਕਾ ਪੱਤੀ, ਏ.ਐਸ.ਆਈ ਅੰਗਰੇਜ਼ ਸਿੰਘ, ਲਖਵੀਰ ਸਿੰਘ ਗੋਗਾ ਮੌੜ, ਜਸਵਿੰਦਰ ਸਿੰਘ ਮੰਡੇਰ, ਜਸਵੀਰ ਸਿੰਘ, ਸਰਤਾਜ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਬੰਤ ਸਿੰਘ, ਜੋਗਿੰਦਰ ਸਿੰਘ, ਹਰਮੀਤ ਸਿੰਘ ਸਾਰੇ ਏ.ਐਸ.ਆਈ, ਜਸਵਿੰਦਰ ਸਿੰਘ, ਹੌਲਦਾਰ ਜਗਤਾਰ ਸਿੰਘ ਆਦਿ ਨੇ ਵੀ ਹਾਜ਼ਰੀ ਲਵਾਈ | ਰਾਜਿੰਦਰ ਸਿੰਘ ਦੇ ਪਿਤਾ ਸਾਬਕਾ ਸਰਪੰਚ ਗੁਰਦੇਵ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਿੰਡ ਠੁੱਲੀਵਾਲ ਦੇ ਨਾਇਕ ਜਗਸੀਰ ਸਿੰਘ ਸ੍ਰੀ ਨਗਰ 'ਚ ਡਿਊਟੀ ਦੌਰਾਨ ਮੌਤ, ਮਿ੍ਤਕ ਦੇਹ ਅੱਜ ਪਹੁੰਚੇਗੀ ਪਿੰਡ ਠੁੱਲੀਵਾਲ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।