13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਾਮਾਲੂਮ ਵਿਅਕਤੀਆਂ ਵਲੋਂ ਦੁਕਾਨਦਾਰ ਦੀ ਕੁੱਟਮਾਰ <br/>

ਅਜੀਤ ਡੈਸਕ 05-11-2025
ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)-ਬੀਤੀ ਰਾਤ ਸਦਰ ਬਾਜ਼ਾਰ ਦੀ ਗਲੀ ਨੰਬਰ 6 ਨਜ਼ਦੀਕ ਇਕ ਇਨੋਵਾ ਗੱਡੀ 'ਚ ਸਵਾਰ ਤਿੰਨ ਨਾ-ਮਾਲੂਮ ਵਿਅਕਤੀਆਂ ਵਲੋਂ ਇਕ ਦੁਕਾਨਦਾਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰ ਕੇ ਹੱਥ 'ਚ ਫੜ੍ਹੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਪਰ ਦੁਕਾਨਦਾਰਾਂ ਦੀ ਭੀੜ ਹੁੰਦੀ ਦੇਖ ਗੱਡੀ ਸਵਾਰ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ | ਇਸ ਸੰਬੰਧੀ ਦੁਕਾਨਦਾਰ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਨੇ ਪੁਲਿਸ ਚੌਂਕੀ ਤਪਾ 'ਚ ਬਿਆਨ ਦਰਜ ਕਰਵਾਏ ਹਨ ਕਿ ਲਗਭਗ ਰਾਤ 8.30 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰ ਕੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਤਾਂ ਸਦਰ ਬਾਜ਼ਾਰ ਦੀ ਗਲੀ ਨੰਬਰ 6 ਕੋਲ ਇਕ ਇਨੋਵਾ ਗੱਡੀ 'ਚ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਉਸ ਦੀ ਕੁੱਟਮਾਰ ਕਰਨ ਲੱਗ ਪਏ ਅਤੇ ਹੱਥ 'ਚ ਫੜਿਆ ਬੈਗ ਜਿਸ ਵਿਚ ਕੁੱਝ ਨਗਦੀ ਸੀ ਖੋਹਣ ਲੱਗੇ ਤਾਂ ਉਹ ਡਿਗ ਗਿਆ ਅਤੇ ਰੌਲਾ ਸੁਣ ਕੇ ਦੁਕਾਨਦਾਰਾਂ ਦੀ ਭੀੜ ਹੁੰਦੀ ਦੇਖ ਇਨੋਵਾ ਗੱਡੀ 'ਚ ਸਵਾਰ ਅਣਪਛਾਤੇ ਵਿਅਕਤੀ ਗੱਡੀ ਸਮੇਤ ਬਾਲਮੀਕ ਚੌਂਕ ਵੱਲ ਫ਼ਰਾਰ ਹੋ ਗਏ | ਜਿਸ ਦੀ ਸੂਚਨਾ ਉਨ੍ਹਾਂ ਤੁਰੰਤ ਬਸਾਤੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਘੜੈਲਾ ਨੂੰ ਦਿੱਤੀ ਅਤੇ ਉਹ ਤੁਰੰਤ ਇਕੱਠੇ ਹੋ ਕੇ ਪੁਲਿਸ ਚੌਂਕੀ ਤਪਾ 'ਚ ਸ਼ਿਕਾਇਤ ਦਰਜ ਕਰਵਾਈ ਤਾਂ ਥਾਣੇਦਾਰ ਸਤਿਗੁਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਘਟਨਾ ਥਾਂ 'ਤੇ ਪਹੁੰਚ ਕੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਨਾ-ਮਾਲੂਮ ਵਿਅਕਤੀਆਂ ਨੂੰ ਜਲਦੀ ਕਾਬੂ ਕਰ ਲੈਣਗੇ | ਇਸ ਮੌਕੇ ਹਾਜਰ ਭੂਸ਼ਨ ਕੁਮਾਰ, ਰਿੰਕੂ ਬਾਂਸਲ, ਦੀਪਾ ਮੌੜ, ਰਿੰਕੂ ਕੁਮਾਰ, ਸੁਖਮਨੀ ਕੁਮਾਰ, ਰਾਜ ਕੁਮਾਰ ਮੌੜ, ਸੁਰਿੰਦਰ ਕੁਮਾਰ ਗਾਗੜ, ਟੋਨੀ ਮੌੜ, ਭੋਲਾ ਮੌੜ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ 'ਚ ਗਸ਼ਤ ਵਧਾਈ ਜਾਵੇ |

ਪਿਛਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਸਕੂਲ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਧਾਰਮਿਕ ਸਮਾਗਮ ਕਰਵ... ਅਗਲੀ ਖ਼ਬਰ ਪ੍ਰਭਾਤ ਫੇਰੀ ਦਾ ਮੁਸਲਿਮ ਭਾਈਚਾਰੇ ਨੇ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।