14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਤਰਕਸ਼ੀਲ ਸੁਸਾਇਟੀ ਨੇ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਿਖ਼ਆ ਦਾ ਨਤੀਜਾ ਐਲਾਨਿਆ <br/>

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕਰਵਾਈ ਗਈ ਵਿਦਿਆਰਥੀ ਚੇਤਨਾ ਪ੍ਰੀਿਖ਼ਆ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ | <br/> 05-11-2025
ਬਰਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਨੂੰ ਲੈ ਕੇ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ਵਿਚ ਦੋ ਪੜਾਵਾਂ 'ਚ ਕਰਵਾਈ ਗਈ ਮਹਾਨ ਗ਼ਦਰੀ ਗੁਲਾਬ ਕੌਰ ਦੀ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਨਤੀਜੇ ਦਾ ਅੱਜ ਐਲਾਨ ਕਰ ਦਿੱਤਾ ਗਿਆ | ਇਹ ਨਤੀਜਾ ਸੁਸਾਇਟੀ ਦੀ ਵੈਬਸਾਈਟ ਉੱਤੇ ਵੇਖਿਆ ਜਾ ਸਕਦਾ ਹੈ | ਇਸ ਸੰਬੰਧੀ ਸੁਸਾਇਟੀ ਦੇ ਮੁੱਖ ਦਫ਼ਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਗੁਰਪ੍ਰੀਤ ਸ਼ਹਿਣਾ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮਿ੍ਤਸਰ ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਦੇ ਦੋ ਗਰੁੱਪਾਂ ਵਿਚ ਹੋਈ ਇਸ ਪ੍ਰੀਖਿਆ ਵਿਚ ਪੂਰੇ ਪੰਜਾਬ 'ਚੋਂ ਛੇਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਚ ਕਰਨਵੀਰ ਸਿੰਘ (151437023), ਸੱਤਵੀਂ ਜਮਾਤ 'ਚੋਂ ਸਿਦਕਪ੍ਰੀਤ ਕੌਰ (151392039), ਅੱਠਵੀਂ ਜਮਾਤ 'ਚੋਂ ਸ਼ੁਭਰੀਤ ਕੌਰ (151392066), ਨੌਵੀਂ ਜਮਾਤ 'ਚੋਂ ਗੁਰਸ਼ਾਂਨ ਕੌਰ (250473008) ਅਤੇ ਜੀਵਨ ਜੋਤ (250264008) ਸਾਂਝੇ ਤੌਰ 'ਤੇ, ਦਸਵੀਂ ਜਮਾਤ 'ਚੋਂ ਮਨਪ੍ਰੀਤ ਕੌਰ (251281001), ਗਿਆਰ੍ਹਵੀਂ ਜਮਾਤ ਚੋਂ ਜੈਸਮੀਨ ਕੌਰ (251303012) ਅਤੇ ਸੁਹਾਨੀ ( 251336034) ਸਾਂਝੇ ਤੌਰ ਤੇ, ਬਾਰ੍ਹਵੀਂ ਜਮਾਤ 'ਚੋਂ ਹਰਦੀਪ ਕੌਰ (250573012) ਅਤੇ ਤੇਰ੍ਹਵੀਂ ਜਮਾਤ 'ਚੋਂ ਸ਼ਿਵਾਨੀ (251197004) ਅਤੇ ਸੰਜਨਾ (251128004) ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਹਰ ਜਮਾਤ 'ਚੋਂ ਮੈਰਿਟ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦਸੰਬਰ ਵਿਚ ਸੂਬਾਈ ਪੱਧਰ 'ਤੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਗਮ ਵਿਚ ਨਕਦ ਇਨਾਮ, ਤਰਕਸ਼ੀਲ ਕਿਤਾਬਾਂ, ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸੇ ਤਰਾਂ ਜ਼ੋਨ ਅਤੇ ਇਕਾਈ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਥਾਨਕ ਪੱਧਰ 'ਤੇ ਸਮਾਗਮ ਵਿਚ ਤਰਕਸ਼ੀਲ ਕਿਤਾਬਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਪਰਖ ਪ੍ਰੀਖਿਆ ਪੰਜਾਬ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਸਥਾਪਤ 552 ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਗਈ ਸੀ ਅਤੇ ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਕੁੱਲ 30249 ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕੀਤੀ ਗਈ ਸੀ ਜਦਕਿ ਹੜ੍ਹਾਂ ਤੋਂ ਪ੍ਰਭਾਵਿਤ ਹਾਲਾਤ ਕਾਰਨ 23747 ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੀਖਿਆ ਦੀ ਸਮੁੱਚੀ ਪ੍ਰਕਿਰਿਆ ਅਤੇ ਨਤੀਜਾ ਤਿਆਰ ਕਰਨ ਵਿਚ ਜ਼ੋਨ ਆਗੂ ਗਗਨ ਰਾਮਪੁਰਾ ਨੇ ਵਿਸ਼ੇਸ਼ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਪਿੰਡ ਨਾਈਵਾਲਾ ਦਾ ਅਗਾਂਹਵਧੂ ਉੱਦਮੀ ਕਿਸਾਨ ਰਣਬੀਰ ਸਿੰਘ ਬਣਿਆ ਰਾਹ ਦਸੇਰਾ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ, ਸਿੰਡੀਕੇਟ ਭੰਗ ਕਰਨ ਦੀ ਕਾਰਵਾਈ ਸੂਬਿਆਂ ਦੇ ਅਧਿਕਾਰਾਂ 'ਤੇ ਡਾਕਾ-ਧਨੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।