07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਿੰਡ ਲੋਹਗੜ੍ਹ 'ਚ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ <br/>

ਪਿੰਡ ਲੋਹਗੜ੍ਹ ਵਿਖੇ ਕਥਾ ਕੀਰਤਨ ਕਰਦੇ ਹੋਏ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਮਹਿਲ ਕਲਾਂ ਵਾਲੇ | ਤਸਵੀਰ : ਅਵਤਾਰ ਸਿੰਘ ਅਣਖੀ <br/> 06-11-2025
ਮਹਿਲ ਕਲਾਂ, 5 ਨਵੰਬਰ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਹਵੇਲੀ ਸਾਹਿਬ ਪਿੰਡ ਲੋਹਗੜ੍ਹ ਵਿਖੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਮਹਿਲ ਕਲਾਂ, ਸੰਤ ਗੁਰਚਰਨ ਸਿੰਘ ਬੱਡੋ, ਮਹੰਤ ਨਛੱਤਰ ਸਿੰਘ ਨੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਸਮੂਹ ਸੰਗਤਾਂ ਨੂੰ ਬਾਬਾ ਨਾਨਕ ਦੇਵ ਦੇ ਸੰਦੇਸ਼ ਅਨੁਸਾਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ | ਪ੍ਰਬੰਧਕਾਂ ਵਲੋਂ ਲਗਾਏ ਗਏ ਮੁਫ਼ਤ ਕੈਂਪ 'ਚ ਸਾਹ ਦਮੇ ਦੇ 400 ਮਰੀਜ਼ਾਂ ਨੂੰ ਮੁਫ਼ਤ ਦੇਸੀ ਦਵਾਈ ਖਵਾਈ ਗਈ | ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਬੱਡੋ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕਾਂਗਰਸ ਦੇ ਸੀਨੀ: ਆਗੂ ਗੁਰਮੇਲ ਸਿੰਘ ਮੌੜ, ਸਰਪੰਚ ਹਰਜਿੰਦਰ ਕੌਰ, ਕੁਲਵੰਤ ਸਿੰਘ ਲੋਹਗੜ੍ਹ ਸਾਬਕਾ ਸਰਪੰਚ, ਪ੍ਰਗਟ ਸਿੰਘ, ਜਗਰੂਪ ਸਿੰਘ ਫ਼ੌਜੀ, ਸਤਨਾਮ ਸਿੰਘ, ਦਲਵੀਰ ਸਿੰਘ, ਅਮਰਜੀਤ ਸਿੰਘ ਹੈਪੀ, ਅਵਤਾਰ ਸਿੰਘ ਤਾਰੀ, ਨਰਿੰਦਰਪਾਲ ਸਿੰਘ ਨਿੰਦ, ਜਗਸੀਰ ਸਿੰਘ, ਅੰਮਿ੍ਤ ਸਿੰਘ, ਸੰਦੀਪ ਸਿੰਘ ਸੀਪਾ, ਜਗਰੂਪ ਸਿੰਘ ਰੂਪਾ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ 'ਚ ਮਨਾਇਆ ਗੁਰਪੁਰਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।