08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਕੈਂਪ ਲਗਾਇਆ <br/>

ਹੰਡਿਆਇਆ ਵਿਖੇ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਸਟਾਫ਼ ਕੈਂਪ ਲਾਉਣ ਮੌਕੇ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 06-11-2025
ਹੰਡਿਆਇਆ, 5 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਵਿਖੇ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਇੰਚਾਰਜ ਸੁਖਵਿੰਦਰ ਸਿੰਘ ਭੂਰੇ ਦੀ ਅਗਵਾਈ ਵਿਚ ਕੈਂਪ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਐਜੂਕੇਟ ਪ੍ਰੋਜੈਕਟ ਭਾਈ ਜਸਵਿੰਦਰ ਸਿੰਘ ਇੰਗਲੈਂਡ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ | ਉਨ੍ਹਾਂ ਦੀ ਅਗਵਾਈ ਵਿਚ ਪੰਜਾਬ 'ਚ ਹੜ੍ਹ ਪ੍ਰਭਾਵਿਤ 12 ਪਿੰਡਾਂ ਨੂੰ ਗੋਦ ਲੈ ਕੇ ਜ਼ਰੂਰਤਮੰਦ ਲੋਕਾਂ ਨੂੰ 5000 ਪ੍ਰਤੀ ਏਕੜ ਦੇ ਚੈਕ, ਡੀਜ਼ਲ ਤੇਲ, ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ, ਰਾਸ਼ਨ, ਮੈਡੀਕਲ ਕਿੱਟਾਂ, ਕੱਪੜੇ ਵੰਡੇ ਗਏ | ਅਸੀਂ ਕੈਂਪ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਲੋੜਵੰਦ ਬੱਚਿਆਂ ਦੀਆਂ ਇਸ ਪ੍ਰੋਜੈਕਟ ਤਹਿਤ ਫ਼ੀਸਾਂ ਭਰੀਆਂ ਜਾਂਦੀਆਂ ਹਨ | ਇਸ ਸਮੇਂ ਭਾਈ ਸੱਤਪਾਲ ਸਿੰਘ ਫਰਵਾਹੀ, ਸਬਨਮਪੀਤ ਕੌਰ, ਪ੍ਰੀਆ, ਕੁਲਦੀਪ ਕੌਰ ਤੇ ਹਰਮਨਜੋਤ ਕੌਰ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਫ਼ਤਿਹਪੁਰ ਪਿੰਡੀ ਧੌਲਾ ਵਿਖੇ ਕੇਸਧਾਰੀ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।