06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀ ਵਿੱਦਿਅਕ ਟੂਰ ਦੌਰਾਨ ਪਿ੍ੰਸੀਪਲ ਡਾ. ਸੰਦੀਪ ਕੁਮਾਰ ਲੱਠ ਅਤੇ ਹੋਰ | ਅਜੀਤ ਤਸਵੀਰ <br/> 06-12-2025
ਬਰਨਾਲਾ, 5 ਦਸੰਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਰਣਥੰਭੋਰ, ਗਵਾਲੀਅਰ ਅਤੇ ਆਗਰੇ ਦਾ ਵਿੱਦਿਅਕ ਟੂਰ ਲਗਾਇਆ ਗਿਆ | ਟੂਰ ਦੌਰਾਨ ਗਿਆਰ•ਵੀਂ ਤੇ ਬਾਰ•ਵੀਂ ਦੇ ਵਿਦਿਆਰਥੀਆਂ ਨੇ ਰਣਥੰਭੌਰ ਵਿਖੇ ਜੰਗਲ ਦੀ ਸੁੰਦਰਤਾ ਨੂੰ ਦੇਖਿਆ ਅਤੇ ਆਪਣੇ ਕੁਦਰਤੀ ਨਿਵਾਸ ਸਥਾਨ ਵਿਚ ਜੰਗਲੀ ਜੀਵਾਂ ਨੂੰ ਦੇਖਣ ਦਾ ਆਨੰਦ ਮਾਣਿਆ | ਇਸ ਤੋਂ ਇਲਾਵਾ ਗਵਾਲੀਅਰ ਵਿਖੇ ਜਿੱਥੇ ਵਿਦਿਆਰਥੀਆਂ ਨੇ ਸ਼ਾਨਦਾਰ ਗਵਾਲੀਅਰ ਕਿਲ•ੇ ਦਾ ਦੌਰਾ ਕੀਤਾ ਅਤੇ ਇਤਿਹਾਸਕ ਗੁਰਦੁਆਰਾ ਬੰਦੀ ਛੋੜ ਸਾਹਿਬ ਵਿਖੇ ਆਪਣਾ ਮੱਥਾ ਟੇਕਿਆ | ਆਗਰਾ ਵਿਖੇ ਵਿਦਿਆਰਥੀਆਂ ਨੇ ਪ੍ਰਸਿੱਧ ਤਾਜ ਮਹਿਲ ਦੀ ਸੁੰਦਰਤਾ ਨੂੰ ਵੇਖਿਆ ਅਤੇ ਵਿਦਿਆਰਥੀਆਂ ਨੂੰ ਇਸ ਦੀ ਬੇਮਿਸਾਲ ਬਣਤਰ, ਇਤਿਹਾਸ ਅਤੇ ਸ਼ਾਂਤੀ ਦੀ ਕਦਰ ਕਰਨ ਦਾ ਮੌਕਾ ਮਿਲਿਆ | ਸੰਸਥਾ ਦੇ ਐਮ.ਡੀ. ਸ: ਰਣਪ੍ਰੀਤ ਸਿੰਘ ਰਾਏ, ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਇੰਸ ਪ੍ਰਦਰਸ਼ਨੀ ਵਿਚ ਹਾਈ ਸਕੂਲ ਨੈਣੇਵਾਲ ਨੇ ਪ੍ਰਾਪਤ ਕੀਤਾ ਤੀਜਾ ਸਥਾਨ <br/> ਅਗਲੀ ਖ਼ਬਰ ਸਰਕਾਰ ਪੈਨਸ਼ਨਰਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰ ਕੇ ਮੰਗਾਂ ਪੂਰੀਆਂ ਕਰੇ-ਪੈਨਸ਼ਨਰਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।