29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਕਾਲ ਅਕੈਡਮੀ ਮਨਾਲ ਵਿਖੇ ਸਾਕਾ ਸਰਹਿੰਦ ਤੇ ਸਾਕਾ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ <br/>

ਅਕਾਲ ਅਕੈਡਮੀ ਮਨਾਲ ਵਿਖੇ ਮਹਾਨ ਸ਼ਹੀਦਾਂ ਦੀ ਯਾਦ 'ਚ ਲਗਾਈ ਸਫਰ-ਏ-ਸ਼ਹਾਦਤ ਚਿੱਤਰ ਪ੍ਰਦਰਸ਼ਨੀ ਵਿਚ ਹਿੱਸਾ ਲੈਂਦਾ ਹੋਇਆ ਵਿਦਿਆਰਥੀ | ਤਸਵੀਰ : ਅਵਤਾਰ ਸਿੰਘ ਅਣਖੀ <br/> 24-12-2025
ਮਹਿਲ ਕਲਾਂ, 23 ਦਸੰਬਰ (ਅਵਤਾਰ ਸਿੰਘ ਅਣਖੀ)-ਸਾਕਾ ਸਰਹਿੰਦ ਅਤੇ ਸਾਕਾ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਕਾਲ ਅਕੈਡਮੀ ਮਨਾਲ ਵਲੋਂ ਇਕ ਧਾਰਮਿਕ ਤੇ ਸੇਵਾ ਮੁਖੀ ਕਾਰਜ ਅਤੇ ਸਫ਼ਰ ਏ ਸ਼ਹਾਦਤ ਚਿੱਤਰ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਅਤੇ ਅਰਦਾਸ ਨਾਲ ਹੋਈ | ਇਸ ਮੌਕੇ ਪਿ੍ੰਸੀਪਲ ਅਰਸ਼ਪ੍ਰੀਤ ਕੌਰ, ਸੁਖਦੀਪ ਸਿੰਘ ਨੇ ਮਹਾਨ ਸ਼ਹੀਦਾਂ ਦੀ ਅਟਲ ਸ਼ਹਾਦਤ ਅਤੇ ਧਰਮ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਰਹਿੰਦ ਦੇ ਸਾਕੇ ਅਤੇ ਚਮਕੌਰ ਸਾਹਿਬ ਦੀ ਲੜਾਈ ਦੀ ਇਤਿਹਾਸਕ ਮਹੱਤਤਾ ਸਮਝਾਈ ਅਤੇ ਉਨ੍ਹਾਂ ਨੂੰ ਸੱਚ, ਸਹਿਣਸ਼ੀਲਤਾ ਅਤੇ ਨਿਸ਼ਕਾਮ ਸੇਵਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੈੱ੍ਰਡ ਪਕੌੜਿਆਂ ਦੇ ਲਗਾਏ ਲੰਗਰਾਂ 'ਚ ਸੇਵਾ ਕਰ ਕੇ ਵਿਦਿਆਰਥੀਆਂ ਨੇ ਖ਼ੁਦ ਸੇਵਾ ਕਰ ਕੇ ਨਿਮਰਤਾ ਅਤੇ ਏਕਤਾ ਦਾ ਸੁਨੇਹਾ ਦਿੱਤਾ | ਅਕਾਲ ਅਕੈਡਮੀ ਮਨਾਲ ਵਲੋਂ ਕੀਤਾ ਗਿਆ ਇਹ ਉਪਰਾਲਾ ਸਿੱਖ ਮੁੱਲਾਂ ਨੂੰ ਜੀਵੰਤ ਰੱਖਣ ਅਤੇ ਨਵੀਂ ਪੀੜ੍ਹੀ ਵਿਚ ਇਤਿਹਾਸਕ ਚੇਤਨਾ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ |

ਪਿਛਲੀ ਖ਼ਬਰ ਡੇਰਾ ਵੀਰਗਿਰ ਆਸ਼ਰਮ ਅੰਦਰ ਪਸ਼ੂਆਂ ਨੂੰ ਗੁੜ ਤੇ ਕੱਖ ਪਾਉਣ 'ਤੇ ਕਰਵਾਈ ਜਾਵੇਗੀ ਕਾਨੂੰਨੀ ਕਾਰਵਾਈ-ਸੰਤ ਰਾਜਗਿਰੀ ਜੀ ਅਗਲੀ ਖ਼ਬਰ ਜੀ.ਐਨ. ਇੰਟਰਨੈਸ਼ਨਲ ਸਕੂਲ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।