29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੀਟਿੰਗ <br/>

ਅਜੀਤ ਡੈਸਕ 24-12-2025
ਤਪਾ ਮੰਡੀ, 23 ਦਸੰਬਰ (ਵਿਜੇ ਸ਼ਰਮਾ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ ਮੀਟਿੰਗ ਨੰਦ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਤਪਾ ਤਹਿਸੀਲ ਕੰਪਲੈਕਸ ਵਿਖੇ ਹੋਈ | ਮੀਟਿੰਗ ਵਿਚ ਤਹਿਸੀਲ ਪ੍ਰਧਾਨ ਰਾਜ ਸਿੰਘ ਭੈਣੀ ਫੱਤਾ ਦੀ ਸਿਹਤ ਠੀਕ ਨਹੀਂ ਹੋਣ ਕਾਰਨ ਸਾਰੇ ਨੰਬਰਦਾਰਾਂ ਦੀ ਸਹਿਮਤੀ ਨਾਲ ਜਗਰਾਜ ਸਿੰਘ ਦਰਾਜ਼ ਨੂੰ ਕਾਰਜਕਾਰਨੀ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਬਲਵਿੰਦਰ ਸਿੰਘ ਤਪਾ ਮੀਤ ਪ੍ਰਧਾਨ ਪੰਜਾਬ, ਗੁਰਜੰਟ ਸਿੰਘ ਦਰਾਜ਼ ਖ਼ਜ਼ਾਨਚੀ, ਬਲਵੀਰ ਕੌਰ ਨੰਬਰਦਾਰ ਦਰਾਜ਼, ਜੀਤ ਸਿੰਘ ਉੱਗੋਕੇ, ਕਰਮ ਸਿੰਘ ਅਤੇ ਸਾਧੂ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀ ਮੰਗ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ 5 ਹਜ਼ਾਰ ਰੁਪਏ ਕੀਤਾ ਜਾਵੇ, ਨੰਬਰਦਾਰਾਂ ਦਾ ਜੀਵਨ ਬੀਮਾ 5 ਲੱਖ ਰੁਪਏ ਕੀਤਾ ਜਾਵੇ, ਲੰਬੇ ਸਮੇਂ ਤੋਂ ਰੁਕਿਆ ਨੰਬਰਦਾਰਾਂ ਦਾ ਮਾਣ ਭੱਤਾ ਜਲਦੀ ਖਾਤਿਆਂ ਪਾਇਆਂ ਜਾਵੇ ਅਤੇ ਨੰਬਰਦਾਰਾਂ ਦੇ ਬੈਠਣ ਲਈ ਤਹਿਸੀਲ ਚ ਇਕ ਕਮਰਾ ਦਿੱਤਾ ਜਾਵੇ | ਇਸ ਮੌਕੇ ਨੰਬਰਦਾਰ ਬਲਵੀਰ ਕੌਰ ਦਰਾਜ਼, ਨੰਬਰਦਾਰ ਜੀਤ ਸਿੰਘ ਉੱਗੋਕੇ, ਨੰਬਰਦਾਰ ਕਰਮ ਸਿੰਘ ਅਤੇ ਨੰਬਰਦਾਰ ਸਾਧੂ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਡੇਰਾ ਵੀਰਗਿਰ ਆਸ਼ਰਮ ਅੰਦਰ ਪਸ਼ੂਆਂ ਨੂੰ ਗੁੜ ਤੇ ਕੱਖ ਪਾਉਣ 'ਤੇ ਕਰਵਾਈ ਜਾਵੇਗੀ ਕਾਨੂੰਨੀ ਕਾਰਵਾਈ-ਸੰਤ ਰਾਜਗਿਰੀ ਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।