11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ <br/>

ਪਿੰਡ ਮੱਲ੍ਹੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਮੀਟਿੰਗ ਕਰਨ ਉਪਰੰਤ | ਤਸਵੀਰ : ਸੋਨੀ ਚੀਮਾ <br/> 26-12-2025
ਟੱਲੇਵਾਲ, 25 ਦਸੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸ਼ਹਿਣਾ ਦੀ ਮੀਟਿੰਗ ਰੁਪਿੰਦਰ ਸਿੰਘ ਭਿੰਦਾ ਘਟੌੜਾ ਸਕੱਤਰ ਜਨਰਲ ਬਲਾਕ ਸ਼ਹਿਣਾ ਦੀ ਅਗਵਾਈ ਵਿਚ ਪਿੰਡ ਮੱਲੀਆਂ ਵਿਖੇ ਭਰਵੀਂ ਇਕੱਤਰਤਾ ਦੌਰਾਨ ਹੋਈ | ਜਿਸ ਵਿਚ ਕਿਸਾਨਾਂ ਨੇ ਗੜੀ ਚਮਕੌਰ ਤੇ ਸਾਕਾ ਸਰਹੰਦ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਪੰਜ ਮਿੰਟ ਵਾਹਿਗੁਰੂ ਦਾ ਜਾਪ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ | ਉਸ ਤੋਂ ਬਾਅਦ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਬਿਜਲੀ ਸੋਧ ਬਿਲ 2025 ਦਾ ਡਟ ਕੇ ਵਿਰੋਧ ਕਰਨ ਦਾ ਮਤਾ ਪਾਇਆ ਗਿਆ | ਆਗੂਆਂ ਨੇ ਕਿਹਾ ਕਿ ਉਕਤ ਬਿਜਲੀ ਸੋਧ ਬਿਲ ਨਾਲ ਖੇਤੀ ਨਾਲ ਸਬੰਧਿਤ ਜਾਂ ਘਰੇਲੂ ਖਪਤਕਾਰ ਕਾਰਪੋਰੇਟ ਘਰਾਨਿਆਂ ਦੇ ਚੁੰਗਲ ਵਿਚ ਫਸ ਜਾਣਗੇ ਅਤੇ ਆਰਥਿਕ ਪੱਖ ਤੋਂ ਪਹਿਲਾਂ ਹੀ ਕਮਜ਼ੋਰ ਕਿਸਾਨੀ ਖ਼ਤਮ ਹੋ ਜਾਵੇਗੀ | ਇਸ ਮੌਕੇ ਆਗੂਆਂ ਨੇ ਕਿਸਾਨਾਂ ਨੂੰ ਆ ਰਹੀ ਯੂਰੀਏ ਦੀ ਘਾਟ ਨੂੰ ਦੂਰ ਕਰ ਕੇ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਅਤੇ ਜੋ ਵਪਾਰੀ ਦੁਕਾਨਦਾਰ ਰੇਹ ਦੇ ਨਾਲ ਟੈਗਿੰਗ ਕਰ ਕੇ ਸਮਾਨ ਦੇ ਰਹੇ ਹਨ ਉਹ ਕਿਸਾਨਾਂ ਦੀ ਆਰਥਿਕ ਲੁੱਟ ਕਰ ਰਹੇ ਹਨ ਉਸ ਲੁੱਟ ਨੂੰ ਰੋਕਣ ਲਈ ਸਰਕਾਰ ਤੋਂ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਊਧਮ ਸਿੰਘ ਜੋਧਪੁਰ, ਜ਼ਿਲ੍ਹਾ ਜਰਨਲ ਸਕੱਤਰ ਰੂਪ ਸਿੰਘ ਢਿੱਲਵਾਂ, ਜ਼ਿਲ੍ਹਾ ਜਰਨਲ ਸਕੱਤਰ ਡਾ: ਪਿ੍ਤਪਾਲ ਸਿੰਘ ਕੈਰੇ, ਸੰਗਠਨ ਸਕੱਤਰ ਜਗਤਾਰ ਸਿੰਘ ਵਿੱਕੀ ਪੱਖੋਕੇ, ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਝੰਡਾ ਪੱਖੋਕੇ, ਇਕਾਈ ਪ੍ਰਧਾਨ ਬੂਟਾ ਸਿੰਘ ਮੱਲੀਆਂ, ਬੂਟਾ ਸਿੰਘ ਢਿੱਲਵਾਂ, ਬੇਅੰਤ ਸਿੰਘ ਸੁਖਪੁਰਾ ਇਕਾਈ ਪ੍ਰਧਾਨ ਜਸਵੀਰ ਸਿੰਘ ਭੋਤਨਾ, ਮੁਖਤਿਆਰ ਸਿੰਘ ਜੋਧਪੁਰ; ਗੁਰਪ੍ਰੀਤ ਸਿੰਘ ਗੁਰੀ ਇਕਾਈ ਖ਼ਜ਼ਾਨਚੀ, ਹਰਮੇਲ ਸਿੰਘ ਭਗਤਪੁਰਾ, ਗੁਲਾਬ ਸਿੰਘ ਕੈਰੇ, ਜਗਸੀਰ ਸਿੰਘ ਚੀਮਾ ਇਕਾਈ ਪ੍ਰਧਾਨ ਆਦਿ ਆਗੂਆਂ ਤੋਂ ਇਲਾਵਾ ਹੋਰ ਵੀ ਜੱਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਗੋ ਗਲੋਬਲ ਕੰਸਲਟੈਂਟਸ ਮੋਗਾ ਨੇ ਵਿਜ਼ਟਰ ਵੀਜ਼ਾ ਨੂੰ ਸਟੱਡੀ ਵੀਜ਼ਾ 'ਚ ਤਬਦੀਲ ਕੀਤਾ <br/> ਅਗਲੀ ਖ਼ਬਰ ਪਿੰਡ ਕੈਰੇ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।