11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਕੈਰੇ ਵਿਖੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ <br/>

ਚੇਅਰਮੈਨ ਪਰਮਿੰਦਰ ਸਿੰਘ ਭੰਗੂ ਪਿੰਡ ਕੈਰੇ ਵਿਖੇ ਮੀਟਿੰਗ ਕਰਨ ਉਪਰੰਤ | ਤਸਵੀਰ : ਸੋਨੀ ਚੀਮਾ <br/> 26-12-2025
ਟੱਲੇਵਾਲ, 25 ਦਸੰਬਰ (ਸੋਨੀ ਚੀਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਸੂਬੇ ਦੇ ਹਿਤ ਵਿਚ ਫ਼ੈਸਲੇ ਲਏ ਹਨ, ਜਿਨ੍ਹਾਂ ਫ਼ੈਸਲਿਆਂ ਸਦਕਾ ਪੰਜਾਬ ਮੁੜ ਪੰਜਾਬ ਬਣਨ ਲੱਗਾ ਹੈ | ਇਹ ਸ਼ਬਦ ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਪਿੰਡ ਕੈਰੇ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਸਰਕਾਰ ਹੈ | ਜਿਸ ਨੇ ਸਦਾ ਲੋਕ ਹਿਤਾਂ ਨੂੰ ਮੱਖ ਰੱਖ ਕੇ ਆਪਣੀ ਨਿੱਜਤਾਂ ਦੂਰ ਰੱਖੀ ਹੈ | ਜਿਸ ਸਦਕਾ ਸੂਬੇ ਦੇ ਲੋਕ ਸਰਕਾਰ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ | ਉਨ੍ਹਾਂ ਇਸ ਮੌਕੇ ਵੋਟ ਚੋਰੀ ਸਬੰਧੀ ਵੀ ਜਾਗਰੂਕ ਕੀਤਾ | ਇਸ ਤੋਂ ਇਲਾਵਾ ਚੇਅਰਮੈਨ ਭੰਗੂ ਵਲੋਂ ਖੇਡ ਗਰਾਊਾਡ ਦਾ ਦੌਰਾ ਕਰਦਿਆਂ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਵੰਡਿਆ ਅਤੇ ਸਰਕਾਰ ਵਲੋਂ ਜਲਦੀ ਖੇਡ ਗਰਾਊਾਡ ਲਈ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਹਰਜੀਤ ਸਿੰਘ ਕੈਰੇ (ਸਪੋਕਸਪਰਸਨ ਮੀਡੀਆ ਵਿੰਗ ਹਲਕਾ ਮਹਿਲ ਕਲਾਂ), ਸਰਪੰਚ ਸੁਖਵਿੰਦਰ ਸਿੰਘ ਕੈਰੇ, ਜਤਿੰਦਰ ਸਿੰਘ ਨਾਈਵਾਲਾ ਸਾਬਕਾ ਸਰਪੰਚ, ਰਾਜਦੀਪ ਸਿੰਘ ਕਲੇਰ, ਕਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ, ਹਰਤੇਜ ਸਿੰਘ ਤੇਜਾ ਪੰਚ, ਇਕਬਾਲ ਸਿੰਘ ਪੰਚ, ਸੁਖਵਿੰਦਰ ਸਿੰਘ ਸਿੱਧੂ, ਧਰਵਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਢਿੱਲੋਂ, ਹਾਕਮ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਬਾਲਾ ਜੀ ਲੰਗਰ ਕਮੇਟੀ ਨੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।