04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ 'ਚ ਬੀ.ਡੀ.ਪੀ.ਓ. ਸਮੇਤ ਦੋ ਦਰਜਨ ਦੇ ਕਰੀਬ ਅਸਾਮੀਆਂ ਖ਼ਾਲੀ <br/>

ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਦਾ ਬਾਹਰੀ ਦਿ੍ਸ਼ | ਤਸਵੀਰ : ਅਵਤਾਰ ਸਿੰਘ ਅਣਖੀ <br/> 27-12-2025
ਮਹਿਲ ਕਲਾਂ, 26 ਦਸੰਬਰ (ਅਵਤਾਰ ਸਿੰਘ ਅਣਖੀ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਮਹਿਲ ਕਲਾਂ ਵਿਚ ਬੀ.ਡੀ.ਪੀ.ਓ ਸਮੇਤ ਦੋ ਦਰਜਨ ਦੇ ਕਰੀਬ ਜ਼ਰੂਰੀ ਅਸਾਮੀਆਂ ਖ਼ਾਲੀ ਹੋਣ ਨਾਲ ਬਲਾਕ ਮਹਿਲ ਕਲਾਂ ਨਾਲ ਸਬੰਧਿਤ 54 ਪਿੰਡਾਂ ਦੇ ਲੋਕਾਂ ਦੇ ਕੰਮ ਰੁਕ ਜਾਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ 'ਚ ਕੁਲ 35 ਅਸਾਮੀਆਂ ਮਨਜ਼ੂਰ ਹਨ, ਪਰ ਇਨ੍ਹਾਂ ਵਿਚੋਂ ਲਗਭਗ ਦੋ ਦਰਜਨ ਦੇ ਕਰੀਬ ਅਸਾਮੀਆਂ ਇਸ ਵੇਲੇ ਖ਼ਾਲੀ ਪਈਆਂ ਹਨ | ਜਿਨ੍ਹਾਂ 'ਚ ਗ੍ਰਾਮ ਸੇਵਕ 10 ਅਸਾਮੀਆਂ, ਲੇਖਾਕਾਰ 1, ਐੱਸ.ਈ.ਪੀ.ਓ 1, ਸੇਵਾਦਾਰ 1, ਬਲਾਕ ਸੰਮਤੀ ਸੁਪਰਡੈਂਟ 1, ਸੰਮਤੀ ਸੇਵਾਦਾਰ 1, ਸਟੈਨੋ 1, ਸੁਪਰਡੈਂਟ 1, ਸਹਾਇਕ 1, ਕੰਪਿਊਟਰ ਆਪ੍ਰੇਟਰ 1 ਆਦਿ ਹੋਰ ਵੱਖ-ਵੱਖ ਅਸਾਮੀਆਂ ਸਮੇਤ ਦੋ ਦਰਜਨ ਦੇ ਕਰੀਬ ਅਸਾਮੀਆਂ ਖ਼ਾਲੀ ਪਈਆਂ ਹਨ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੀ.ਡੀ.ਪੀ.ਓ ਸ਼ੇਰਪੁਰ ਨੂੰ ਇਸ ਦਫ਼ਤਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਪਰ ਹੁਣ ਉਨ੍ਹਾਂ ਦੀ ਵੀ ਬਦਲੀ ਹੋਣ ਕਾਰਨ ਵਾਧੂ ਚਾਰਜ ਵੀ ਖ਼ਤਮ ਹੋ ਚੁੱਕਾ ਹੈ | ਇਸ ਨਾਲ ਬੀ.ਡੀ.ਪੀ.ਓ ਦਫ਼ਤਰ ਮਹਿਲ ਕਲਾਂ ਪੂਰੀ ਤਰ੍ਹਾਂ ਪ੍ਰਸ਼ਾਸਕੀ ਰਹਿਨੁਮਾਈ ਤੋਂ ਵਾਂਝਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਪਹਿਲਾਂ ਬਲਾਕ ਮਹਿਲ ਕਲਾਂ ਅਧੀਨ 38 ਪਿੰਡ ਪੈਂਦੇ ਸਨ, ਪਰ ਹੁਣ ਨਵੀਂ ਹੱਦਬੰਦੀ ਤੋਂ ਬਾਅਦ ਇਹ ਗਿਣਤੀ ਵਧ ਕੇ 54 ਪਿੰਡਾਂ ਤੱਕ ਪਹੁੰਚ ਚੁੱਕੀ ਹੈ | ਪਿੰਡਾਂ ਦੀ ਗਿਣਤੀ ਵਿਚ ਹੋਏ ਵਾਧੇ ਦੇ ਬਾਵਜੂਦ ਸਟਾਫ਼ ਦੀ ਭਰਤੀ ਨਾ ਹੋਣ ਕਾਰਨ ਪੰਚਾਇਤ ਸਕੱਤਰਾਂ ਨੂੰ ਇਕ-ਇਕ ਕਰ ਕੇ ਕਈ-ਕਈ ਪਿੰਡਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਜਿਸ ਨਾਲ ਪੰਚਾਇਤੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ | ਦਫ਼ਤਰ 'ਚ ਮੌਜੂਦ ਸਟਾਫ਼ ਮੈਂਬਰ ਤਾਂ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ, ਪਰ ਸਟਾਫ਼ ਦੀ ਭਾਰੀ ਘਾਟ ਕਾਰਨ ਕੰਮ ਬਹੁਤ ਘੱਟ ਹੋ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸੀ.ਪੀ.ਆਈ. ਆਗੂ ਪਰਮਜੀਤ ਸਿੰਘ ਜਗਦੇ, ਬਸਪਾ ਆਗੂ ਸਰਬਜੀਤ ਸਿੰਘ ਛੀਨੀਵਾਲ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬੀ, ਚੇਅਰਮੈਨ ਐਸ.ਸੀ. ਡਿਪਾਰਟਮੈਂਟ ਜਸਮੇਲ ਸਿੰਘ ਡੇਅਰੀ ਵਾਲਾ, ਭਾਈ ਲਾਲੋ ਮੰਚ ਦੇ ਹਰਜੀਤ ਸਿੰਘ ਖਿਆਲੀ, ਭਾਕਿਯੂ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਇਕਾਈ ਪ੍ਰਧਾਨ ਮਲਕੀਤ ਸਿੰਘ ਮੀਤਾ ਸਮੇਤ ਵੱਖ-ਵੱਖ ਆਗੂਆਂ, ਗ੍ਰਾਮ ਪੰਚਾਇਤਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਹੈ, ਕਿ ਬੀ.ਡੀ.ਪੀ.ਓ ਦਫ਼ਤਰ ਮਹਿਲ ਕਲਾਂ 'ਚ ਸਾਰੀਆਂ ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਲੋਕ ਕਾਂਗਰਸ ਪਾਰਟੀ ਦੀ ਅਗਵਾਈ ਚਾਹੁੰਦੇ ਹਨ-ਵਿਧਾਇਕ ਕਾਲਾ ਢਿੱਲੋਂ ਅਗਲੀ ਖ਼ਬਰ ਗ਼ਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ-ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।