19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਿਸ਼ਾਲ ਭਗਵਤੀ ਜਾਗਰਣ ਭਲਕੇ

ਲੌਂਗੋਵਾਲ, 18 ਸਤੰਬਰ (ਵਿਨੋਦ, ਖੰਨਾ) - ਇਲਾਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਡੇਰਾ ਬਾਬਾ ਭਗਵਾਨ ਦਾਸ ਪਿੰਡ ਉੱਭਾਵਾਲ ਵਿਖੇ ਮੁੱਖ ਸੇਵਾਦਾਰ ਸੰਤ ਬਲਦੇਵ ਦਾਸ ਦੀ ਅਗਵਾਈ ਹੇਠ ਵਿਸ਼ਾਲ ਭਗਵਤੀ ਜਾਗਰਣ 20 ਸਤੰਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਸਾਬਕਾ ਸਰਪੰਚ ਮੱਖਣ ਸ਼ਰਮਾ ਨੇ ਦੱਸਿਆ ਕਿ ਵਿਸ਼ਾਲ ਜਾਗਰਣ ਦੀ ਜੋਤੀ ਪ੍ਰਚੰਡ ਸੰਤ ਜਗਦੀਸ਼ ਗਿਰ ਛਾਹੜ ਵਾਲੇ ਕਰਨਗੇ।

ਅਜੀਤ ਡੈਸਕ 19-09-2026
ਲੌਂਗੋਵਾਲ, 18 ਸਤੰਬਰ (ਵਿਨੋਦ, ਖੰਨਾ) - ਇਲਾਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਡੇਰਾ ਬਾਬਾ ਭਗਵਾਨ ਦਾਸ ਪਿੰਡ ਉੱਭਾਵਾਲ ਵਿਖੇ ਮੁੱਖ ਸੇਵਾਦਾਰ ਸੰਤ ਬਲਦੇਵ ਦਾਸ ਦੀ ਅਗਵਾਈ ਹੇਠ ਵਿਸ਼ਾਲ ਭਗਵਤੀ ਜਾਗਰਣ 20 ਸਤੰਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਸਾਬਕਾ ਸਰਪੰਚ ਮੱਖਣ ਸ਼ਰਮਾ ਨੇ ਦੱਸਿਆ ਕਿ ਵਿਸ਼ਾਲ ਜਾਗਰਣ ਦੀ ਜੋਤੀ ਪ੍ਰਚੰਡ ਸੰਤ ਜਗਦੀਸ਼ ਗਿਰ ਛਾਹੜ ਵਾਲੇ ਕਰਨਗੇ। ਇਸ ਮੌਕੇ ਸਾਬਕਾ ਕੈਬਨਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ, ਓ.ਐਸ.ਡੀ. ਅਮਨਵੀਰ ਸਿੰਘ ਚੈਰੀ ਅਤੇ ਸੀਨੀਅਰ ਆਗੂ ਮੈਡਮ ਗੀਤਾ ਸ਼ਰਮਾ ਵਿਸੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨਗੇ। ਸਮਾਗਮ ਵਿੱਚ ਪ੍ਰਸਿੱਧ ਭਜਨ ਗਾਇਕ ਜੋੜੀ ਬਲਵਿੰਦਰ ਬੱਬੀ ਅਤੇ ਕੌਰ ਪੂਜਾ ਤੋਂ ਇਲਾਵਾ ਹਰਪ੍ਰੀਤ ਮੁੰਨੀ, ਰਾਣਾ ਕਿਸ਼ਨਪੁਰੀਆ, ਨੀਰਜ ਸ਼ਰਮਾ ਅਤੇ ਭੁਪਿੰਦਰ ਬਿੱਲਾ ਮਾਂ ਭਾਗਵਤੀ ਦਾ ਗੁਣਗਾਨ ਕਰਨਗੇ। ਸਮਾਗਮ ਵਿਚ ਲਾਇਨਜ਼ ਕਲੱਬ ਪ੍ਰਾਈਮ ਦੇ ਜ਼ਿਲ੍ਹਾ ਕੈਬਨਿਟ ਸਕਤੱਰ ਅਮਨ ਗੋਰੀਆ, ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ ਸਿੰਘ, ਜਗਮੇਲ ਸਿੰਘ ਬਲਾਕ ਪ੍ਰਧਾਨ, ਗੁਰਜੰਟ ਸਿੰਘ ਢੀਂਡਸਾ, ਜਥੇ. ਭੂਰਾ ਸਿੰਘ, ਚਮਕੌਰ ਸਿੰਘ ਢੀਂਡਸਾ, ਜਗਰੂਪ ਸਿੰਘ ਸੈਕਟਰੀ, ਮਾ. ਸੁਖਦੇਵ ਸਿੰਘ, ਨਿਰਭੈ ਸਿੰਘ, ਬਲਬਿੰਦਰ ਸਿੰਘ ਢੀਂਡਸਾ ਪ੍ਰਧਾਨ ਸਹਿਕਾਰੀ ਸਭਾ, ਜਸਪਾਲ ਸਿੰਘ ਭੱਟੀ ਅਤੇ ਰਣਧੀਰ ਸਿੰਘ ਦਾ ਉਚੇਚਾ ਸਹਯੋਗ ਰਹੇਗਾ।
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਸਹਾਇਕ ਇੰਜੀਨੀਅਰ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਬਿਜਲੀ ਕਾਮਿਆਂ ਵੱਲੋਂ ਸਾਥੀ ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਕਰਵਾਉਣ ਨੂੰ ਲੈ ਕੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।