ਭਾਕਿਯੂ ਉਗਰਾਹਾਂ ਵਲੋਂ ਸਹਾਇਕ ਇੰਜੀਨੀਅਰ ਦਫ਼ਤਰ ਅੱਗੇ ਧਰਨਾ
ਬਰਨਾਲਾ, 18 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵਲੋਂ ਸਹਾਇਕ ਇੰਜੀਨੀਅਰ ਦੇ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਪਿੰਡਾਂ ਵਿਚ ਟੁੱਟੀਆਂ ਸੜਕਾਂ ’ਤੇ ਪਾਏ ਪੱਥਰ ਜੋ ਲਗਭਗ 6-7 ਮਹੀਨਿਆਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਬਰਨਾਲਾ, 18 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵਲੋਂ ਸਹਾਇਕ ਇੰਜੀਨੀਅਰ ਦੇ ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਪਿੰਡਾਂ ਵਿਚ ਟੁੱਟੀਆਂ ਸੜਕਾਂ ’ਤੇ ਪਾਏ ਪੱਥਰ ਜੋ ਲਗਭਗ 6-7 ਮਹੀਨਿਆਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ ਸੜਕ ਦੇ ਪਾਏ ਪੱਥਰ ਗੱਡੀਆਂ, ਸਕੂਲ ਜਾਣ ਵਿਦਿਆਰਥੀਆਂ, ਖੇਤ ਜਾਣ ਵਾਲੇ ਵਹੀਕਲ ਆਦਿ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਆਉਂਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਇਹ ਰਹਿੰਦੇ ਟੋਟੇ ਬਦਰਾ ਤੋਂ ਭੈਣੀ ਫੱਤਾ, ਬਦਰੇ ਤੋਂ ਕਾਲੇਕੇ, ਧਨੌਲਾ ਤੋਂ ਭੱਠਲ, ਭੈਣੀ ਜੱਸਾ ਤੋਂ ਲੱਲੀਆਂ ਦੇ ਕੋਠੇ ਤੱਕ, ਭੈਣੀ ਜੱਸਾ ਤੋਂ ਬਾਬਾ ਸੂਰਜ ਦਾਸ ਦਾ ਡੇਰਾ, ਧੌਲਾ ਤੋਂ ਧੂਰਕੋਟ, ਧੌਲਾ ਤੋਂ ਕਾਹਨੇਕੇ, ਧਨੌਲਾ ਤੋਂ ਛੰਨਾ, ਹੰਡਿਆਇਆ ਤੋਂ ਔਲਖ ਕੋਠੇ, ਪੱਤੀ ਧੌਲਾ ਤੋਂ ਛੰਨਾ, ਸੂਰਜ ਦਾਸ ਦਾ ਡੇਰਾ ਤੋਂ ਹਰੀਗੜ੍ਹ ਆਦਿ ਪਿੰਡਾਂ ਦਾ ਰਹਿੰਦਾ ਕੰਮ ਜਲਦੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਪੀ.ਡਬਲਯੂ.ਡੀ. ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ਬਿੰਦਰ ਸਿੰਘ, ਗੁਰਨਾਮ ਸਿੰਘ ਛੰਨਾ, ਨੈਬ ਸਿੰਘ ਭੁੱਲਰ, ਕੇਵਲ ਸਿੰਘ ਧਨੌਲਾ, ਗੁਰਜੰਟ ਸਿੰਘ ਭੈਣੀ, ਮੇਜਰ ਸਿੰਘ ਧੌਲਾ, ਗੁਰਮੀਤ ਸਿੰਘ ਭੱਠਲ ਆਦਿ ਆਗੂ ਹਾਜ਼ਰ ਸਨ।