24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਅਮਰੀਕਾ 'ਚ ਸਿੱਖੀ ਤੇ ਗੁਰਮਤਿ ਸੰਗੀਤ ਦੇ ਮਹਾਨ ਪ੍ਰਚਾਰਕ ਬਾਬਾ ਸੱਜਣ ਸਿੰਘ ਨਿਊਯਾਰਕ

ਅਜੀਤ ਡੈਸਕ 23-06-2025

ਅਮਰੀਕਾ ਵਿਚ ਸੰਤ ਬਾਬਾ ਸੱਜਣ ਸਿੰਘ ਹੋਰਾਂ ਦਾ ਨਾਂਅ ਬੇਹੱਦ ਮਾਣ, ਸਤਿਕਾਰ ਤੇ ਅਦਬ ਨਾਲ ਇਸੇ ਕਰਕੇ ਲਿਆ ਜਾਂਦਾ ਹੈ ਕਿ ਉਨ੍ਹਾਂ ਨਾਲ ਕੁਝ ਸਮਾਂ ਗੁਜ਼ਾਰਨ ਵਾਲੇ ਲੋਕ ਵੀ ਆਪਣੇ ਜ਼ਿੰਦਗੀ ਵਿਚ ਬਹੁਤ ਕੁਝ ਭਰਿਆ-ਭਰਿਆ ਮਹਿਸੂਸ ਕਰਦੇ ਹਨ¢ ਸ੍ਰੀ ਦਰਬਾਰ ਸਾਹਿਬ ਵਿਚ ਕਰੀਬ 20 ਸਾਲ ਹਜ਼ੂਰੀ ਰਾਗੀ ਵਜੋਂ ਗੁਰਬਾਣੀ ਕੀਰਤਨ ਦੀ ਸੇਵਾ ਕਰਨ ਉਪਰੰਤ ਉਨ੍ਹਾਂ 1994 ਵਿਚ ਅਮਰੀਕਾ ਵਸਣ ਦਾ ਫ਼ੈਸਲਾ ਲਿਆ | ਉਹ ਗੁਰਦੁਆਰਾ ਸਿੱਖ ਸੈਂਟਰ ਨਿਊਯਾਰਕ ਵਿਚ 1990 ਤੋਂ 97 ਤੱਕ ਗੁਰਬਾਣੀ ਕੀਰਤਨ ਦੀ ਸੇਵਾ ਕਰਦੇ ਰਹੇ ਤੇ ਫਿਰ ਉਨ੍ਹਾਂ ਨੇ 1998 ਵਿਚ ਸੰਤ ਸਾਗਰ ਨਿਊਯਾਰਕ ਗੁਰੂ ਘਰ ਦੀ ਸਥਾਪਨਾ ਕੀਤੀ¢ ਬਚਪਨ 'ਚ ਹੀ ਬਾਬਾ ਬਾਬਾ ਸੱਜਣ ਸਿੰਘ ਦੀ ਨਜ਼ਰ ਚਲੀ ਗਈ ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਧਾਰਮਿਕ, ਅਧਿਆਤਮਿਕ ਅਤੇ ਗੁਰਮਤਿ ਗਿਆਨ ਨੂੰ ਇਕ ਮਹੱਤਵਪੂਰਨ ਅੰਗ ਬਣਾ ਕੇ ਜੀਵਨ ਮਿਸ਼ਨ ਨੂੰ ਸਫ਼ਲਤਾ ਨਾਲ ਅੱਗੇ ਵਧਾਇਆ¢ 1948 ਵਿਚ ਮੂਲੋਵਾਲ (ਬਰਨਾਲਾ) ਦੇ ਇਤਿਹਾਸਕ ਪਿੰਡ ਵਿਚ ਜਨਮੇ ਬਾਬਾ ਸੱਜਣ ਸਿੰਘ ਦਾ ਮੇਲ ਡੁਮੇਲੀ (ਕਪੂਰਥਲਾ) ਵਾਲੇ ਸੰਤ ਸਰਵਣ ਸਿੰਘ ਹੋਰਾਂ ਨਾਲ ਹੋਇਆ ਤੇ ਉਨ੍ਹਾਂ ਨੇ ਲੰਮਾ ਸਮਾਂ ਇੱਥੇ ਰਹਿ ਕੇ ਹਰਮੋਨੀਅਮ ਤੇ ਤਬਲਾ ਵਾਦਨ ਦੀ ਸਿੱਖਿਆ ਹਾਸਲ ਕੀਤੀ ਤੇ ਜਦੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਣੇ ਤਾਂ ਬਾਬਾ ਸੱਜਣ ਸਿੰਘ ਨੇ ਉਨ੍ਹਾਂ ਦੀ ਸੰਗਤ ਵਿਚ ਆਪਣਾ ਜੀਵਨ ਮਿਸ਼ਨ ਸੇਵਾ ਭਾਵਨਾ ਨੂੰ ਸਮਰਪਿਤ ਕਰ ਦਿੱਤਾ¢ ਉਹ ਕਰੀਬ 26 ਸਾਲ ਸ਼੍ਰੋਮਣੀ ਕਮੇਟੀ ਨਾਲ ਜੁੜੇ ਰਹੇ¢ ਸੇਵਾ ਲਗਨ ਨੂੰ ਅੱਗੇ ਤੋਰਦਿਆਂ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਨਿਸ਼ਕਾਮ ਸੇਵਾ ਸੁਸਾਇਟੀ ਕਾਇਮ ਕਰਕੇ ਸ੍ਰੀ ਗੁਰੂ ਰਾਮਦਾਸ ਅਕੈਡਮੀ ਅੰਮਿ੍ਤਸਰ ਦੀ ਸਥਾਪਨਾ ਕੀਤੀ ਤੇ ਛੇ ਮੰਜ਼ਿਲਾ ਇਮਾਰਤ ਉਸਾਰ ਕੇ ਗ਼ਰੀਬ ਤੇ ਲੋੜਬੰਦ ਬੱਚਿਆਂ ਨੂੰ ਸਿੱਖਿਅਤ ਕਰਨ, ਗਤਕਾ ਕਲਾ ਸਿਖਾਉਣ, ਗੁਰਮਤਿ ਸਿੱਖਿਆ ਤੇ ਸੰਗੀਤ ਪ੍ਰਤੀ ਜੁੜਨ ਦੀ ਉੱਤਮ ਸੇਵਾ ਕੀਤੀ¢ ਹੁਣ ਬਾਬਾ ਸੱਜਣ ਸਿੰਘ ਹੋਰਾਂ ਨੇ ਮਹਾਨ ਜਰਨੈਲ ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ ਸੀ, ਬਾਬਾ ਬਘੇਲ ਸਿੰਘ ਜੀ ਦੀ ਯਾਦਗਰ ਪਿੰਡ ਬੁੰਡਾਲਾ (ਅੰਮਿ੍ਤਸਰ) ਵਿਖੇ ਸਰਦਾਰ ਨਰਿੰਦਰ ਪਾਲ ਸਿੰਘ ਹੁੰਦਲ ਦੇ ਪਰਿਵਾਰ ਵਲੋਂ ਦਿੱਤੀ ਗਈ ਜ਼ਮੀਨ 'ਤੇ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿੱਥੇ ਲੜਕੀਆਂ ਲਈ ਅਕੈਡਮੀ, ਗੁਰਮਤਿ ਸਿੱਖਿਆ ਤੇ ਲੋੜਵੰਦਾਂ ਲਈ ਉਚੇਰੀ ਸਿੱਖਿਆ ਦਾ ਪ੍ਰਬੰਧ ਹੋਵੇਗਾ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਬਾਬਾ ਬਘੇਲ ਸਿੰਘ ਦੇ ਨਾਂਅ 'ਤੇ ਚੇਅਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ¢ 1998 ਵਿਚ ਉਨ੍ਹਾਂ ਨੇ ਸੈਕਰਾਮੈਂਟੋ (ਕੈਲੀਫੋਰਨੀਆਂ) 'ਚ ਗੁਰਦੁਆਰਾ ਸੰਤ ਸਾਗਰ ਦੀ ਸਥਾਪਨਾ ਕੀਤੀ, ਜਿਸ ਦਾ ਪ੍ਰਬੰਧ ਜਨਰਲ ਸਕੱਤਰ ਵਜੋਂ ਸਰਦਾਰ ਨਰਿੰਦਰ ਪਾਲ ਸਿੰਘ ਵੇਖ ਰਹੇ ਹਨ¢ ਇਤਿਹਾਸਕ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਸਮੇਤ ਅਨੇਕਾਂ ਗੁਰੂ ਘਰਾਂ ਵਿਚ ਗੁਰਬਾਣੀ ਕੀਰਤਨ ਨਾਲ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇਣ ਵਾਲੇ ਸੰਤ ਬਾਬਾ ਸੱਜਣ ਸਿੰਘ ਜਿਨ੍ਹਾਂ ਨੇ ਗ੍ਰਹਿਸਤ ਦੇ ਜੀਵਨ ਨੂੰ ਵੀ ਨਹੀਂ ਆਪਣਾਇਆ, ਅਮਰੀਕਾ ਤੇ ਭਾਰਤ ਵਿਚ ਲਗਾਤਾਰ ਗੁਰਮਤਿ ਤੇ ਗੁਰਬਾਣੀ ਪ੍ਰਚਾਰ ਦਾ ਮਹਾਨ ਕਾਰਜ ਕਰ ਰਹੇ ਹਨ¢

ਪਿਛਲੀ ਖ਼ਬਰ ਅਦੁੱਤੀ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਗਲੀ ਖ਼ਬਰ <h4> ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼</h4> ਪੰਥ ਦਾ ਰਤਨ-ਮਾਸਟਰ ਤਾਰਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।