24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਜਦੋਂ ਅਦੀਨਾ ਬੇਗ ਨੇ ਜ਼ੁਲਮਾਂ 'ਚ ਜ਼ਕਰੀਆ ਖ਼ਾਨ ਤੇ ਮੀਰ ਮੰਨੂੰ ਨੂੰ ਮਾਤ ਦਿੱਤੀ…

ਅਜੀਤ ਡੈਸਕ 23-06-2025

ਜਦੋਂ ਅਦੀਨਾ ਬੇਗ ਦੀ ਸ਼ਹਿ ਅਤੇ ਉਸ ਦੀ ਦੋਹਰੀ ਨੀਤੀ ਕਾਰਨ ਮਰਹੱਟਾ ਫ਼ੌਜਾਂ ਨੇ ਲਾਹੌਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਆਸਾਨੀ ਨਾਲ ਸਤਲੁਜ ਦਰਿਆ ਪਾਰ ਕਰ ਕੇ ਬਿਆਸ ਨੇੜੇ ਜਹਾਨ ਖ਼ਾਨ ਨੂੰ ਹਰਾ ਕੇ ਲਾਹੌਰ 'ਤੇ ਕਬਜ਼ਾ ਕਰਨਾ ਚਾਹਿਆ ਤਾਂ ਜਹਾਨ ਖ਼ਾਨ 18 ਅਪ੍ਰੈਲ 1758 ਈ: ਨੂੰ ਕਾਬਲ ਚਲਾ ਗਿਆ ਤੇ 18 ਅਪ੍ਰੈਲ ਨੂੰ ਹੀ ਮਰਹੱਟੇ ਅਤੇ ਸਿੱਖਾਂ ਨੇ ਸਾਂਝੇ ਰੂਪ 'ਚ ਲਾਹÏਰ 'ਤੇ ਕਬਜ਼ਾ ਕਰ ਲਿਆ | ਸਿੱਖਾਂ ਨੇ ਅਫ਼ਗਾਨਾਂ ਨੂੰ ਚੁਣ-ਚੁਣ ਕੇ ਮਾਰਿਆ ਅਤੇ ਤੈਮੂਰ ਨੂੰ ਵੀ ਚਨਾਬ ਤੋਂ ਪਾਰ ਭਜਾ ਦਿੱਤਾ | ਬਹੁਤ ਸਾਰੇ ਅਫ਼ਗਾਨਾਂ ਨੂੰ ਫੜ ਕੇ ਅੰਮਿ੍ਤਸਰ ਲਿਆਂਦਾ ਗਿਆ | ਪ੍ਰਸਿੱਧ ਇਤਿਹਾਸਕਾਰ ਪਿ੍ੰ. ਸਤਿਬੀਰ ਸਿੰਘ ਅਨੁਸਾਰ ਉਨ੍ਹਾਂ ਫੜੇ ਅਫ਼ਗਾਨੀਆਂ ਕੋਲੋਂ ਹੀ ਅੰਮਿ੍ਤਸਰ ਸਾਹਿਬ ਦਾ ਸਰੋਵਰ ਸਾਫ਼ ਕਰਵਾਇਆ ਗਿਆ | ਇਸ ਮੌਕੇ ਮਰਹੱਟਾ ਰਘੂਨਾਥ ਵੀ ਅੰਮਿ੍ਤਸਰ ਆਇਆ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਨਿਹਾਲ ਹੋਇਆ | ਸਾਰੇ ਸਿੱਖ ਸਰਦਾਰਾਂ ਨੇ ਰਲ ਕੇ ਖੁਸ਼ੀ ਮਨਾਈ |
ਅਦੀਨਾ ਬੇਗ ਆਪਣੀ ਚਾਲ ਚੱਲ ਕੇ 75 ਲੱਖ ਰੁਪਏ ਸਾਲਾਨਾ ਦੇਣਾ ਮੰਨ ਕੇ ਲਾਹੌਰ ਦਾ ਗਵਰਨਰ ਬਣ ਗਿਆ ਅਤੇ ਰਘੂਨਾਥ ਆਪਣੀਆਂ ਫ਼ੌਜਾਂ ਸਮੇਤ 10 ਮਈ, 1758 ਈ: ਨੂੰ ਪੰਜਾਬ ਖਾਲੀ ਕਰ ਗਿਆ | ਰਘੂਨਾਥ ਦਿੱਲੀ ਵੀ ਨਹੀਂ ਰੁਕਿਆ, ਸਗੋੋਂ ਪੂਨੇ ਚਲਾ ਗਿਆ | ਅਦੀਨਾ ਬੇਗ ਆਪਣਾ ਕੇਂਦਰ ਲਾਹੌਰ ਛੱਡ ਕੇ ਬਟਾਲਾ ਕੋੋਲ ਚਲਾ ਗਿਆ, ਜਿਸ ਦਾ ਮਕਸਦ ਸੀ ਕਿ ਉੱਥੋਂ ਉਹ ਕਾਹਨੂੰਵਾਲ ਅਤੇ ਜਲੰਧਰ ਦੇ ਸਿੱਖਾਂ 'ਤੇ ਨਜ਼ਰ ਰੱਖੇਗਾ | ਉਸ ਨੇ ਜਾਣਬੁੱਝ ਕੇ ਲਾਹੌਰ ਦਾ ਪ੍ਰਬੰਧ ਖ਼ਵਾਜ਼ਾ ਖ਼ਾਨ ਨੂੰ ਤੇ ਸਰਹੰਦ ਦਾ ਇੰਚਾਰਜ ਸਦੀਕ ਬੇਗ ਨੂੰ ਬਣਾਇਆ ਤਾਂ ਕਿ ਉਹ ਆਪ ਸਿੱਖਾਂ ਦੀ ਸ਼ਕਤੀ ਵਧਣ ਤੋੋਂ ਠੱਲ੍ਹ ਪਾ ਸਕੇ |
ਬਟਾਲੇ ਆ ਕੇ ਉਸ ਨੇੇ ਅਦੀਨਾ ਨਗਰ 'ਚ ਆਪਣੀ ਫ਼ੌਜ 30,000 ਤੱਕ ਵਧਾ ਲਈ | ਜ਼ਿਕਰਯੋਗ ਹੈ ਕਿ ਰੰਧਾਵੇ ਜ਼ਿੰਮੀਦਾਰਾਂ, ਮਹੰਤ ਆਕਲ ਦਾਸ ਨਿਰੰਜਨੀਏ, ਜੰਡਿਆਲਾ ਵਾਲਿਆਂ ਨੇ ਉਸ ਨੂੰ ਮਦਦ ਦਾ ਭਰੋੋਸਾ ਦਿੱਤਾ ਜਿਸ ਕਾਰਨ ਉਸ ਦਾ ਹੌਸਲਾ ਹੋਰ ਵਧ ਗਿਆ, ਉਸ ਨੇ ਵੱਡੀ ਮੁਹਿੰਮ ਛੇੜਣ ਲਈ ਮਿਰਜ਼ਾ ਅਜ਼ੀਜ ਬਖ਼ਸ਼ੀ ਨੂੰ ਮੁਹਿੰਮ ਦਾ ਮੋੋਢੀ ਬਣਾਇਆ | ਸਭ ਤੋਂ ਪਹਿਲਾਂ 2000 ਦੇ ਕਰੀਬ ਲੱਕੜਹਾਰਿਆਂ ਨੂੰ ਸਿੱਖਾਂ ਦੇ ਵੱਡੇ ਟਿਕਾਣੇ ਵਾਲੇ ਜੰਗਲ ਕੱਟਣ ਲਈ ਕਿਹਾ | ਪਹਿਲਾਂ ਦੀ ਤਰ੍ਹਾਂ ਹੀ ਸਿੱਖਾਂ ਦੇ ਸਿਰਾਂ ਦਾ ਮੁੱਲ ਰੱਖ ਕੇ ਉਨ੍ਹਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ | ਵੱਡਾ ਹਮਲਾ ਰਾਮਰੋਣੀ 'ਤੇ ਕੀਤਾ, ਜਿੱਥੇ ਮਹਾਨ ਯੋੋਧੇ ਜੱਸਾ ਸਿੰਘ ਰਾਮਗੜ੍ਹੀਆ, ਜੈ ਸਿੰਘ ਕਨ੍ਹਈਆ, ਨੰਦ ਸਿੰਘ ਸੰਘਾਣੀਆ, ਕਰਮ ਸਿੰਘ ਕਿੰਗਰਾ ਨੇ ਉਸ ਦਾ ਮੁਕਾਬਲਾ ਕੀਤਾ, ਜਿਸ 'ਚ ਜਥੇਦਾਰ ਤਾਂ ਨਿਕਲ ਗਏ ਪਰ ਸੈਂਕੜੇ ਹੀ ਸਿੱਖ ਸ਼ਹੀਦ ਹੋੋ ਗਏ | ਦੀਵਾਨ ਹੀਰਾ ਮੱਲ ਨੂੰ ਕਾਦੀਆਂ ਕੋਲ ਸਿੱਖਾਂ ਨੇ ਘੇਰ ਕੇ ਹਰਾ ਦਿੱਤਾ ਪਰ ਅਦੀਨਾ ਬੇਗ ਸਖ਼ਤ ਕਦਮ ਉਠਾ ਕੇ ਸਿੱਖਾਂ ਦਾ ਖ਼ਾਤਮਾ ਕਰਨਾ ਚਾਹੁੰਦਾ ਸੀ |
ਉਸ ਦੀ ਮੌਤ 15 ਸਤੰਬਰ, 1758 ਈ: ਨੂੰ ਹੋਈ ਪਰ ਇਹ ਇਤਿਹਾਸਕ ਸਚਾਈ ਹੈ ਕਿ ਉਸ ਨੇ ਆਪਣੀ ਉਮਰ ਦੇ ਆਖਰੀ ਸਾਲਾਂ 'ਚ ਸਿੱਖਾਂ ਦਾ ਵੱਡਾ ਘਾਣ ਕੀਤਾ ਅਤੇ ਹਜ਼ਾਰਾਂ ਸਿੱਖ ਸ਼ਹੀਦ ਕੀਤੇ | ਕਈ ਔਕੜਾਂ 'ਚ ਉਸ ਨੇ ਸਿੱਖਾਂ ਦੀ ਮਦਦ ਵੀ ਕੀਤੀ, ਜਿਸ ਕਰਕੇ ਸਿੱਖ ਅਦੀਨਾ ਬੇਗ ਨੂੰ 'ਬੋੋਦਾ ਸਿੱਖ' ਕਹਿ ਕੇ ਵੀ ਪੁਕਾਰਦੇ ਸਨ |

-ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ |
ਮੋਬਾ: 98764-52223

ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧ 'ਚ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸਰਨਾ ਅਗਲੀ ਖ਼ਬਰ ਇਉਂ ਬਣਿਆ ਸ੍ਰੀ ਦਮਦਮਾ ਸਾਹਿਬ ਪੰਜਵਾਂ ਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।