06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਵੇਂ ਘਰ ਵਿਚ ਰਹਿਣ ਜਾ ਰਹੇ ਹੋ...

ਅਜੀਤ ਡੈਸਕ 19-06-2025

ਨਵਾਂ ਘਰ ਜਿਥੇ ਢੇਰ ਸਾਰੀਆਂ ਖ਼ੁਸ਼ੀਆਂ ਲਿਆਉਂਦਾ ਹੈ, ਉਥੇ ਇਕ ਤਰ੍ਹਾਂ ਦੀ ਚਿੰਤਾ ਵੀ ਘੇਰ ਲੈਂਦੀ ਹੈ। ਕਿਸ ਤਰ੍ਹਾਂ ਹੋਵੇਗਾ ਆਂਢ-ਗੁਆਂਢ, ਬੱਚੇ ਕਿਸ ਤਰ੍ਹਾਂ ਨਵੀਂ ਥਾਂ ਰਹਿਣਗੇ। ਇਨ੍ਹਾਂ ਸਭ ਵਿਚਾਲੇ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਸਾਮਾਨ ਦੀ ਅਦਲਾ-ਬਦਲੀ। ਨਵੇਂ ਘਰ ਵਿਚ ਆਉਣਾ ਸਰੀਰਕ ਅਤੇ ਮਾਨਸਿਕ ਰੂਪ ਨਾਲ ਥਕਾਉਣ ਵਾਲਾ ਹੋ ਸਕਦਾ ਹੈ।
ਪਤਾ ਬਦਲਣ ਬਾਰੇ ਦੱਸੋ : ਅਖ਼ਬਾਰ ਵਾਲੇ, ਪਾਣੀ-ਬਿਜਲੀ ਦੇ ਬਿੱਲ ਦੇਣ ਵਾਲੇ, ਡਾਕੀਏ, ਟੈਲੀਫੋਨ ਆਪ੍ਰੇਟਰ ਆਦਿ ਲੋਕਾਂ ਨੂੰ ਦੱਸ ਦਿਓ ਤਾਂ ਕਿ ਤੁਸੀਂ ਘਰ ਬਦਲ ਰਹੇ ਹੋ। ਇਹ ਉਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਹੀ ਦੱਸ ਦਿਓ।
ਖ਼ੁਦ ਨੂੰ ਅਤੇ ਬੱਚਿਆਂ ਨੂੰ ਤਿਆਰ ਕਰੋ : ਖ਼ੁਦ ਨੂੰ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਨਵੀਂ ਥਾਂ 'ਤੇ ਜਾਣ ਅਤੇ ਰਹਿਣ ਲਈ ਤਿਆਰ ਕਰੋ। ਉਨ੍ਹਾਂ ਨੂੰ ਨਵੀਂ ਥਾਂ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਲਈ ਉਤਸ਼ਾਹਿਤ ਕਰੋ। ਸ਼ੁਰੂਆਤ ਵਿਚ ਉਨ੍ਹਾਂ ਨੂੰ ਉਥੇ ਰਹਿਣ ਅਤੇ ਘੁਲ-ਮਿਲਣ ਵਿਚ ਥੋੜ੍ਹੀ ਮੁਸ਼ਕਿਲ ਆ ਸਕਦੀ ਹੈ, ਇਸ ਲਈ ਸ਼ਿਫਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਵਾਰ ਨਵਾਂ ਘਰ ਦਿਖਾਉਣ ਜ਼ਰੂਰ ਲੈ ਕੇ ਜਾਓ।
ਬਿਜਲੀ ਦੇ ਉਪਕਰਣ ਬੰਦ ਕਰੋ : ਸ਼ਿਫਟਿੰਗ ਕਰਦੇ ਸਮੇਂ ਬਿਜਲੀ ਦੇ ਸਾਰੇ ਸਵਿੱਚ, ਉਪਕਰਣ, ਗੈਸ ਲਾਈਨ ਜੇਕਰ ਹੋਵੇ ਤਾਂ ਪਹਿਲਾਂ ਹੀ ਬੰਦ ਕਰ ਦਿਓ ਤਾਂ ਕਿ ਆਖ਼ਰੀ ਸਮੇਂ ਹੜਬੜੀ ਵਿਚ ਰਹਿ ਨਾ ਜਾਵੇ। ਜਿਨ੍ਹਾਂ ਵੀ ਵਾਧੂ ਬਿੱਲਾਂ ਦਾ ਭੁਗਤਾਨ ਕਰਨਾ ਹੋਵੇ, ਉਹ ਵੀ ਕਰ ਦਿਓ। ਘਰ ਛੱਡਣ ਤੋਂ ਪਹਿਲਾਂ ਸਾਰੀ ਥਾਂ ਦੀ ਸਫ਼ਾਈ ਵੀ ਚੰਗੀ ਤਰ੍ਹਾਂ ਕਰ ਦਿਓ।
ਲਿਸਟ ਬਣਾਓ : ਆਪਣੇ ਸਭ ਸਾਮਾਨਾਂ ਦੀ ਲਿਸਟ ਜ਼ਰੂਰ ਤਿਆਰ ਕਰੋ। ਇਸ ਨਾਲ ਤੁਹਾਨੂੰ ਪਤਾ ਲਗ ਜਾਵੇਗਾ ਕਿ ਤੁਹਾਨੂੰ ਕੀ-ਕੀ ਕਿਸ ਤਰ੍ਹਾਂ ਪੈਕ ਕਰਨਾ ਹੈ। ਇਸ ਤੋਂ ਬਾਅਦ ਜਿਵੇਂ-ਜਿਵੇਂ ਪੈਕਿੰਗ ਹੁੰਦੀ ਜਾਵੇ, ਲਿਸਟ 'ਤੇ ਟਿਕ ਕਰਦੇ ਜਾਓ। ਤੁਹਾਡਾ ਕੋਈ ਸਾਮਾਨ ਰਹੇਗਾ ਨਹੀਂ। ਹਾਂ, ਕੁਝ ਨਕਦ ਪੈਸੇ ਟਿਪ ਦੇਣ ਅਤੇ ਐਮਰਜੈਂਸੀ ਲਈ ਵੱਖਰੇ ਰੱਖੋ।
ਸਾਮਾਨ ਦੀ ਪੈਕਿੰਗ ਕਰਵਾਓ : ਸਾਮਾਨ ਖ਼ੁਦ ਪੈਕ ਕਰਨ ਦੇ ਝੰਜਟ ਵਿਚ ਨਾ ਪਓ, ਸਗੋਂ ਇਸ ਲਈ ਪ੍ਰੋਫੈਸ਼ਨਲ ਦੀ ਮਦਦ ਲਓ। ਉਨ੍ਹਾਂ ਨੂੰ ਇਕ ਦਿਨ ਪਹਿਲਾਂ ਬੁਲਾਓ ਅਤੇ ਜੋ ਸਾਮਾਨ ਪੈਕ ਕਰਵਾਉਣਾ ਹੈ, ਉਸ ਨੂੰ ਤਿਆਰ ਰੱਖੋ। ਉਨ੍ਹਾਂ ਸਾਮਾਨਾਂ ਨੂੰ ਵੱਖਰਾ ਕਰੋ, ਜੋ ਤੁਸੀਂ ਟਰੱਕ ਵਿਚ ਭੇਜਣਾ ਚਾਹੁੰਦੇ ਹੋ ਅਤੇ ਜੋ ਤੁਸੀਂ ਖ਼ੁਦ ਆਪਣੇ ਨਾਲ ਲੈ ਜਾਣਾ ਚਾਹੁੰਦੇ ਹੋ।

ਪਿਛਲੀ ਖ਼ਬਰ ਬੁਰੇ ਸਮੇਂ ਵਿਚ ਨਿਰਾਸ਼ ਨਾ ਹੋਵੋ ਅਗਲੀ ਖ਼ਬਰ ਛੁੱਟੀਆਂ 'ਚ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।