06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬੁਰੇ ਸਮੇਂ ਵਿਚ ਨਿਰਾਸ਼ ਨਾ ਹੋਵੋ

ਅਜੀਤ ਡੈਸਕ 19-06-2025

ਜ਼ਰੂਰੀ ਨਹੀਂ ਕਿ ਤੁਹਾਡਾ ਹਰ ਦਿਨ ਚੰਗਾ ਹੋਵੇ ਪਰ ਹਰ ਦਿਨ ਬੁਰਾ ਵੀ ਨਹੀਂ ਹੋਣਾ ਚਾਹੀਦਾ। ਕਈ ਵਾਰ ਹੁੰਦਾ ਹੈ ਕਿ ਅਚਾਨਕ ਕਈ ਬੁਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ ਪਰ ਉਦੋਂ ਵੀ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਅਜਿਹੇ ਸਮੇਂ ਤੁਸੀਂ ਥੋੜ੍ਹੀ ਦੇਰ ਝਪਕੀ ਲਓ। ਇਹ ਤੁਹਾਨੂੰ ਤਰੋਤਾਜ਼ਾ ਤਾਂ ਕਰੇਗਾ ਹੀ, ਨਾਲ ਹੀ ਤੁਹਾਡੇ ਦਿਮਾਗ਼ ਤੋਂ ਮੂਡ ਖਰਾਬ ਕਰਨ ਵਾਲੀ ਪੁਰਾਣੀ ਚੀਜ਼ਾਂ ਵੀ ਕੱਢ ਦੇਵੇਗਾ। ਆਪਣੇ ਘਰ ਅਤੇ ਦਫ਼ਤਰ ਦੀ ਦੀਵਾਰ ਨੂੰ ਉਨ੍ਹਾਂ ਤਸਵੀਰਾਂ ਨਾਲ ਸਜਾਓ, ਜੋ ਤੁਹਾਨੂੰ ਚੰਗੇ ਪਲ ਯਾਦ ਦਿਵਾਉਂਦੀਆਂ ਹੋਣ।
ਕਈ ਯਾਦਾਂ ਕਈ ਗਾਣਿਆਂ ਨਾਲ ਜੁੜੀਆਂ ਹੁੰਦੀਆਂ ਹਨ। ਜਿਵੇਂ ਹੋ ਸਕਦਾ ਹੈ ਕਿ ਕੋਈ ਗਾਣਾ ਤੁਹਾਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦਾ ਹੋਵੇ ਇਸ ਤਰ੍ਹਾਂ ਦੇ ਗਾਣੇ ਸੁਣੋ ਜੋ ਚੰਗੀਆਂ ਯਾਦਾਂ ਤਾਜ਼ਾ ਕਰ ਦੇਣ।
ਆਪਣੇ ਪੈਰਾਂ ਦੀ ਮਸਾਜ ਕਰਵਾਓ। ਸਰੀਰ ਦੇ ਸਾਰੇ ਅੰਗਾਂ ਦੇ ਪ੍ਰੈਸ਼ਰ ਪੁਆਇੰਟ ਪੈਰਾਂ ਵਿਚ ਹੀ ਹੁੰਦੇ ਹਨ। ਇਕ ਲਿਸਟ ਬਣਾਓ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਲਈ ਤੁਹਾਨੂੰ ਦੁਆਵਾਂ ਮਿਲੀਆਂ ਹੋਣਗੀਆਂ। ਇਸ ਨਾਲ ਤੁਹਨੂੰ ਚੰਗਾ ਲੱਗਣ ਲੱਗੇਗਾ।
ਇਕ ਪਾਲਤੂ ਜਾਨਵਰ ਹਮੇਸ਼ਾ ਘਰ ਵਿਚ ਸ਼ਾਂਤੀਪੂਰਨ ਮਾਹੌਲ ਰੱਖਦਾ ਹੈ, ਇਕ ਪਾਲਤੂ ਜਾਨਵਰ ਪਾਲੋ। ਜੇਕਰ ਪਾਲ ਨਹੀਂ ਸਕਦੇ ਤਾਂ ਤੁਸੀਂ ਗਲੀ ਵਾਲੇ ਕੁੱਤੇ ਨੂੰ ਹੀ ਖਾਣਾ ਖਵਾਓ। ਇਹ ਤੁਹਾਨੂੰ ਸ਼ਾਂਤੀ ਅਤੇ ਸਕੂਨ ਦੇਵੇਗਾ।
ਆਪਣੀ ਪਸੰਦ ਦਾ ਖਾਣਾ ਦਿਲ ਲਗਾ ਕੇ ਬਣਾਓ ਅਤੇ ਆਰਾਮ ਨਾਲ ਬੈਠ ਕੇ ਖਾਓ। ਸਰੀਰਕ ਕਸਰਤ ਨਾਲ ਜੁੜੋ ਜਿਵੇਂ ਜੋਗਿੰਗ ਜਾਂ ਤੈਰਨਾ ਆਦਿ।
ਕਿਸੇ ਦੂਜੇ ਇਨਸਾਨ ਦੀ ਬੁਰੇ ਸਮੇਂ ਤੋਂ ਬਾਹਰ ਕੱਢਣ ਵਿਚ ਮਦਦ ਕਰੋ।
ਪੈਡੀਕਿਓਰ ਕਰਵਾਓ। ਇਸ ਨਾਲ ਨਹੁੰ ਸ਼ੇਪ ਵਿਚ ਰਹਿਣਗੇ ਅਤੇ ਤਣਾਅ ਵੀ ਘੱਟ ਹੋਵੇਗਾ।
ਜੇਕਰ ਤੁਹਾਨੂੰ ਪੇਂਟਿੰਗ ਜਾਂ ਫੋਟੋਗ੍ਰਾਫ਼ੀ ਪਸੰਦ ਹੈ ਤਾਂ ਤੁਸੀਂ ਪੇਂਟਿੰਗ ਕਰੋ ਜਾਂ ਆਪਣੇ ਕੈਮਰੇ ਨਾਲ ਨਿਕਲ ਜਾਓ ਅਤੇ ਤਸਵੀਰਾਂ ਖਿੱਚੋ।

ਪਿਛਲੀ ਖ਼ਬਰ ਸਾਦਗੀ ਵਿਚ ਰਹਿ ਕੇ ਜੀਵਨ ਬਤੀਤ ਕਰੋ ਅਗਲੀ ਖ਼ਬਰ ਨਵੇਂ ਘਰ ਵਿਚ ਰਹਿਣ ਜਾ ਰਹੇ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।