12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰੁੱਖਾਂ ਵਿਚ ਖੁੰਬਾਂ

ਅਜੀਤ ਡੈਸਕ 23-09-2025

ਅਕਸਰ ਅਸੀਂ ਦੇਖਦੇ ਹਾਂ ਕਿ ਨਮੀ ਤੇ ਠੰਢ ਵਾਲੇ ਸਮੇਂ ਮੌਕੇ ਰੁੱਖਾਂ ਵਿਚ ਖੁੰਬਾਂ ਉੱਗ ਆਉਂਦੀਆਂ ਹਨ। ਇਹ ਜੜ੍ਹਾਂ ਵਿਚ ਵੀ ਹੁੰਦੀਆਂ ਤੇ ਰੁੱਖ ਦੇ ਤਣੇ ਉੱਤੇ ਵੀ ਹੁੰਦੀਆਂ ਹਨ। ਇਸ ਦਾ ਮੁੱਖ ਕਾਰਨ ਹੈ ਕਿ ਰੁੱਖ ਦੇ ਵਿਚ ਕਿਸੇ ਬਿਮਾਰੀ ਨਾਲ ਦਰਾੜ ਪੈਦਾ ਹੋ ਜਾਂਦੀ ਹੈ ਅਤੇ ਖੁੰਬਾਂ ਦੇ ਕਣ ਇਸ ਵਿਚ ਜਨਮ ਲੈ ਲੈਂਦੇ ਹਨ, ਜਿਸ ਨਾਲ ਇਹ ਖੁੰਬਾਂ ਬਣ ਜਾਂਦੀਆਂ ਹਨ। ਕਈ ਵਾਰੀ ਇਨ੍ਹਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ। ਪਿੰਡਾਂ ਵਿਚ ਇਨ੍ਹਾਂ ਨੂੰ ਆਮ ਤੌਰ 'ਤੇ ਪਦ-ਪਦੇੜੇ ਵੀ ਕਹਿੰਦੇ ਹਨ। ਜਿਸ ਬਾਗ ਵਿਚ ਇਨ੍ਹਾਂ ਦੀ ਗਿਣਤੀ ਵਧ ਜਾਵੇ, ਉੱਥੇ ਇਹ ਸੋਚਣ ਦੀ ਲੋੜ ਹੈ ਕਿ ਕਿਤੇ ਬਾਗ ਵਿਚ ਰੁੱਖਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਪੈ ਗਈ। ਇਹ ਖੁੰਬਾਂ ਖਾਣ ਯੋਗ ਨਹੀਂ ਹੁੰਦੀਆਂ ਤੇ ਇਹ ਵੀ ਹੋ ਸਕਦਾ ਹੈ ਕਿ ਇਹ ਜ਼ਹਿਰੀਲੀਆਂ ਹੋਣ। ਇਸ ਲਈ ਇਨ੍ਹਾਂ ਨੂੰ ਰੁੱਖ ਤੋਂ ਕੱਟ ਦੇਣਾ ਚਾਹੀਦਾ ਹੈ। ਬਾਕੀ ਬਾਗਵਾਨੀ ਵਾਲਿਆਂ ਨਾਲ ਸਲਾਹ ਕਰਕੇ ਬਾਗ ਦੇ ਵਿਚ ਰੁੱਖਾਂ ਨੂੰ ਫੈਲੀ ਹੋਈ ਬਿਮਾਰੀ ਦਾ ਵੀ ਪਤਾ ਕਰਕੇ ਉਸ ਦਾ ਇਲਾਜ ਕਰਨ ਦੀ ਲੋੜ ਹੁੰਦੀ ਹੈ।

-ਮੋਬਾ: 98159-45018
janmeja@gmail.com

ਪਿਛਲੀ ਖ਼ਬਰ 23-09-25 ਅਗਲੀ ਖ਼ਬਰ ਬੈਂਗਣ, ਭਿੰਡੀ ਤੇ ਮਿਰਚਾਂ ਦੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।