24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੇਟ ਤੇ ਮੂੰਹ ਸ਼ੁੱਧ ਕਰਦੀ ਹੈ ਇਲਾਇਚੀ

ਅਜੀਤ ਡੈਸਕ 05-09-2025

ਸੁਗੰਧਿਤ ਚੀਜ਼ਾਂ ਵਿਚੋਂ ਇਲਾਇਚੀ ਨੂੰ ਸਭ ਜਾਣਦੇ ਹਨ। ਇਸ ਨੂੰ ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਖਾਣਾ ਪਸੰਦ ਕਰਦੇ ਹਨ। ਇਲਾਇਚੀ ਦੋ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਇਕ ਛੋਟੀ ਇਲਾਇਚੀ ਤੇ ਦੂਜੀ ਵੱਡੀ ਇਲਾਇਚੀ। ਉਂਝ ਇਹ ਮਸਾਲਿਆਂ ਦੀ ਸ਼੍ਰੇਣੀ ਵਿਚ ਆਉਂਦੀ ਹੈ। ਛੋਟੀ ਇਲਾਇਚੀ ਭੋਜਨ ਦੀ ਸੁਗੰਧ ਅਤੇ ਸਵਾਦ ਨੂੰ ਵਧਾਉਂਦੀ ਹੈ। ਇਸ ਦੀ ਵਰਤੋਂ ਦੁੱਧ, ਚਾਹ, ਕਾਫ਼ੀ ਜਾਂ ਮਿੱਠੇ ਪਦਾਰਥਾਂ ਵਿਚ ਜ਼ਿਆਦਾ ਕੀਤੀ ਜਾਂਦੀ ਹੈ ਜਦ ਕਿ ਵੱਡੀ ਇਲਾਇਚੀ ਦੀ ਵਰਤੋਂ ਖਾਣ-ਪੀਣ ਦੇ ਹੋਰ ਮਸਾਲਿਆਂ ਨਾਲ ਕੀਤੀ ਜਾਂਦੀ ਹੈ। ਇਹ ਵੀ ਸਵਾਦ ਅਤੇ ਸੁਗੰਧ ਵਧਾਉਣ ਵਿਚ ਸਹਾਇਕ ਹੈ। ਵੱਡੀ ਇਲਾਇਚੀ ਦੀ ਵਰਤੋਂ ਪੁਲਾਅ, ਸਬਜ਼ੀ ਅਤੇ ਨਮਕੀਨ ਚੀਜ਼ਾਂ ਵਿਚ ਕੀਤੀ ਜਾਂਦੀ ਹੈ। ਇਲਾਇਚੀ ਸਭ ਰੂਪ ਵਿਚ ਮੂੰਹ ਅਤੇ ਪੇਟ ਨੂੰ ਸ਼ੁੱਧ ਕਰਨ ਦੀ ਤਾਕਤ ਰੱਖਦੀ ਹੈ। ਇਸ ਦੀ ਵਰਤੋਂ ਨਾਲ ਗਲੇ ਦੀ ਤਕਲੀਫ਼ ਦੂਰ ਹੁੰਦੀ ਹੈ। ਇਹ ਹਾਜ਼ਮੇ ਦਾ ਕੰਮ ਕਰਦੀ ਹੈ। ਛੋਟੀ ਇਲਾਇਚੀ ਪੇਟ ਦੇ ਅਮਲ ਨੂੰ ਦੂਰ ਕਰਦੀ ਹੈ।

ਪਿਛਲੀ ਖ਼ਬਰ ਪੰਜਾਬ 'ਚ ਬੀ.ਬੀ.ਐੱਮ.ਬੀ. ਤੇ ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਬਣੀ ਹੜ੍ਹਾਂ ਦੀ ਭਿਆਨਕ ਸਥਿਤੀ-ਸਰਨਾ ਅਗਲੀ ਖ਼ਬਰ ਦੰਦਾਂ ਦੇ ਐਕਸਰੇ ਨਾਲ ਬ੍ਰੇਨ ਟਿਊਮਰ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।