2012 ਵਿਚ ਆਮਿਰ ਖਾਨ ਦੀ ਫ਼ਿਲਮ 'ਤਲਾਸ਼' ਵਿਚ ਇਕ ਛੋਟੀ ਜਿਹੀ ਭੂਮਿਕਾ ਨਾਲ ਰਾਜਸ਼੍ਰੀ ਨੂੰ ਬਾਲੀਵੁੱਡ ਵਿਚ ਮੌਕਾ ਮਿਲਿਆ। ਫਿਰ ਉਹ ਟੈਲੀਵਿਜ਼ਨ 'ਤੇ ਚਲੀ ਗਈ ਅਤੇ 'ਕੁਛ ਤੋ ਲੋਗ ਕਹੇਂਗੇ' ਅਤੇ '24' ਵਿਚ ਦਿਖਾਈ ਦਿੱਤੀ। ਸਲਮਾਨ ਖਾਨ ਦੀ ਫ਼ਿਲਮ 'ਕਿੱਕ' ਦੀ ਇਕ ਛੋਟੀ ਜਿਹੀ ਭੂਮਿਕਾ ਨਾਲ ਉਸ ਨੇ ਬਾਲੀਵੁੱਡ ਵਿਚ ਵਾਪਸੀ ਕੀਤੀ। ਰਾਜਸ਼੍ਰੀ ਦੇਸ਼ਪਾਂਡੇ ਦੀਆਂ ਹੋਰ ਬਾਲੀਵੁੱਡ ਫ਼ਿਲਮਾਂ ਵਿਚ 'ਮੁੰਬਈ ਸੈਂਟਰਲ' ਅਤੇ 'ਐਸ. ਦੁਰਗਾ' ਦੇ ਨਾਂਅ ਸ਼ਾਮਿਲ ਹਨ। ਰਿਲੀਜ਼ ਤੋਂ ਪਹਿਲਾਂ ਫ਼ਿਲਮ 'ਸੈਕਸੀ ਦੁਰਗਾ' ਦੇ ਟਾਈਟਲ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਰਾਜਸ਼੍ਰੀ ਨੇ ਜੇਮਜ਼ ਵਾਟਕਿੰਸ ਵਲੋਂ ਨਿਰਦੇਸ਼ਿਤ ਬਰਤਾਨਵੀ ਟੈਲੀਵਿਜ਼ਨ ਸੀਰੀਜ਼ 'ਮੈਕਮਾਫੀਆ' ਨਾਲ ਡਿਜੀਟਲ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਉਸ ਨੇ ਅਨੁਰਾਗ ਕਸ਼ਿਅਪ ਵਲੋਂ ਨਿਰਦੇਸ਼ਿਤ ਨੈੱਟਫਲਿਕਸ ਸ਼ੋਅ 'ਸੈਕਰਡ ਗੇਮਜ਼' ਵਿਚ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਸੁਭਦਰਾ . ਦਾ ਕਿਰਦਾਰ ਨਿਭਾਇਆ। 'ਸੈਕਰਡ ਗੇਮਜ਼' (2018) ਲਈ ਰਾਜਸ਼੍ਰੀ ਦੀ ਜੰਮ ਕੇ ਪ੍ਰਸੰਸਾ ਹੋਈ। ਰਾਜਸ਼੍ਰੀ ਦੇਸ਼ਪਾਂਡੇ ਨੇ ਨੰਦਿਤਾ ਦਾਸ ਦੀ 'ਮੰਟੋ' ਵਿਚ ਇਸਮਤ ਚੁਗਤਾਈ ਦਾ ਕਿਰਦਾਰ ਨਿਭਾਇਆ। ਸੀਰੀਜ਼ 'ਦ ਫੇਮ ਗੇਮ' ਵਿਚ ਰਾਜਸ਼੍ਰੀ ਨੂੰ ਮਾਧੁਰੀ ਦੀਕਸ਼ਿਤ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵੈੱਬ ਸੀਰੀਜ਼ 'ਟ੍ਰਾਇਲ ਬਾਈ ਫਾਇਰ' ਰਾਜਸ਼੍ਰੀ ਦੇ ਕਰੀਅਰ ਲਈ ਕਾਫ਼ੀ ਅਹਿਮ ਰਹੀ ਹੈ। ਇਸ ਲਈ ਉਸ ਨੇ ਸਰਬੋਤਮ ਅਭਿਨੇਤਰੀ ਕੈਟੇਗਰੀ ਵਿਚ ਫ਼ਿਲਮ ਫੇਅਰ ਓ.ਟੀ.ਟੀ. ਪੁਰਸਕਾਰ ਜਿੱਤਿਆ।
-0-